ਵਾਹਨਾਂ ਤੋਂ ਹੋਣ ਵਾਲਾ ਪ੍ਰਦੂਸ਼ਣ ਵਾਤਾਵਰਣ `ਚ ਹੋਣ ਵਾਲੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਪ੍ਰੰਤੂ ਇਸ ਸਮੱਸਿਆ ਨੂੰ ਖਤਮ ਕਰਨ ਲਈ ਜਰਮਨੀ ਨੇ ਇਤਿਹਾਸਕ ਕਦਮ ਚੁੱਕਿਆ ਹੈ। ਜਰਮਨੀ ਨੇ ਦੁਨੀਆ ਦੀ ਪਹਿਲੀ ਹਾਈਡ੍ਰੋਜਨ ਪਾਵਰ ਰੇਲ ਗੱਡੀ ਦਾ ਸਫਲ ਟਰਾਈਲ ਕੀਤਾ ਹੈ, ਜੋ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਕਰੇਗੀ। ਇਹ ਰੇਲ ਗੱਡੀ ਕਾਰਬਨ ਡਾਈਆਕਸਾਈਡ ਦੇ ਉਤਸਰਜਨ ਦੀ ਥਾਂ ਭਾਫ ਅਤੇ ਪਾਣੀ ਦੀਆਂ ਬੂੰਦਾਂ ਦਾ ਉਤਸਰਜਨ ਕਰੇਗੀ। ਇਹ ਰੇਲ ਗੱਡੀ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਫਰ ਕਰੇਗੀ।
ਇਹ ਰੇਲ ਗੱਡੀ ਜਰਮਨੀ ਦੀ ਬਿਨਾਂ ਸ਼ੋਰ ਕਰਨ ਵਾਲੀ ਰੇਲ ਗੱੜੀਆਂ ਦੇ ਨੈਟਵਰਕ `ਚ ਵੀ ਜੋੜੀ ਜਾਵੇਗੀ, ਕਿਉਂਕਿ ਹਾਈਡ੍ਰੋਜਲ ਨਾਲ ਚੱਲਣ ਵਾਲੀ ਰੇਲ ਗੱਡੀ ਨਾ ਦੇ ਬਰਾਬਰ ਸ਼ੋਰ ਕਰੇਗੀ। ਇਸ `ਚ ਇਕ ਸਮੇਂ `ਤੇ 300 ਯਾਤਰੀ ਤੱਕ ਸਫਰ ਕਰ ਸਕਦੇ ਹਨ। ਹਾਈਡ੍ਰੇਲ ਦੇ ਉਪਨਾਮ ਨਾਲ ਪ੍ਰਚਲਿਤ ਇਸ ਗੱਡੀ ਨੂੰ Coradia iLint trains ਕਿਹਾ ਜਾਂਦਾ ਹੈ, ਜਿਸ ਨੂੰ Alstom ਨੇ ਬਣਾਇਆ ਹੈ। ਜੋ ਕਿ ਇਕ ਹਾਈਡ੍ਰੋਜਨ ਟੈਂਕ `ਤੇ 1,000 ਕਿਲੋਮੀਟਰ ਤੱਕ ਚਲ ਸਕਦੀ ਹੈ। ਇਹ lithium-ion ਬੈਟਰੀ `ਤੇ ਕੰਮ ਕਰੇਗੀ, ਜੋ ਕਿ ਹਾਈਡ੍ਰੋਜਨ ਮੋਲੇਮਿਊਲ ਨਾਲ ਕੈਮੀਕਲ ਰਿਐਕਸ਼ਨ ਕਰਕੇ ਬਿਜਲੀ ਦਾ ਉਤਪਾਦਨ ਕਰਦੀ ਹੈ।
ਜਰਮਨੀ `ਚ ਇਸ ਗੱਡੀ ਨੇ ਐਤਵਾਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂਕਿ ਆਉਣ ਵਾਲੇ ਦਿਨਾਂ `ਚ 14 ਹੋਰ ਹਾਈਡ੍ਰੋਜਨ ਗੱਡੀਆਂ ਆਉਣ ਦੀ ਸੰਭਾਵਨਾ ਹੈ। ਗੱਡੀ ਬਣਾਉਣ ਵਾਲੀ ਕੰਪਨੀ ਨੇ ਕਿਹਾ ਕਿ ਦੂਜੇ ਦੇਸ਼ਾਂ ਜਿਵੇਂ ਯੂਕੇ, ਨੀਦਰਲੈਂਡ, ਇਟਲੀ, ਕੈਨੇਡਾ, ਨਰਵੇ ਅਤੇ ਡੇਨਮਾਰਕ ਤੋਂ ਵੀ ਅਜਿਹੀਆਂ ਰੇਲ ਗੱਡੀਆਂ ਦੀ ਮੰਗ ਆ ਰਹੀ ਹੈ।