ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੇਤ ਭਰੇ ‘ਬਲੈਕ ਹੋਲ’ ਦੀ ਵਿਗਿਆਨੀਆਂ ਨੇ ਜਾਰੀ ਕੀਤੀ ਪਹਿਲੀ ਤਸਵੀਰ

ਦੁਨੀਆ ਦੇ ਵਿਗਿਆਨੀਆਂ ਅਤੇ ਖੋਜੀਆਂ ਲਈ ਭੇਤ ਬਣੇ ਬਲੈਕ ਹੋਲ ਦੀ ਪਹਿਲੀ ਤਸਵੀਰ ਅੱਜ ਬੁੱਧਵਾਰ ਨੂੰ ਜਾਰੀ ਕੀਤੀ ਗਈ। ਇਹ ਤਸਵੀਰਾਂ ਭਾਰਤ ਸਮੇਂ ਮੁਤਾਬਕ ਸ਼ਾਮ 6 ਵਜੇ ਜਾਰੀ ਕੀਤੀਆਂ ਗਈਆਂ। ਤਸਵੀਰਾਂ ਜਾਰੀ ਕਰਦਿਆਂ ਗੋਥ ਯੂਨੀਵਰਸਿਟੀ ਫ਼੍ਰੈਂਕਫ਼ਰਟ ਦੀ ਲੁਸੀਆਨੋ ਰੇਜੋਲਾ ਨੇ ਕਿਹਾ ਕਿ ਬੇਹੱਦ ਸਾਧਾਰਨ ਭਾਸ਼ਾ ਚ ਕਿਹਾ ਜਾਵੇ ਤਾਂ ਇਹ ਅਜਿਹਾ ਖੱਡ ਹੈ ਜਿਸ ਨੂੰ ਭਰਿਆ ਨਹੀਂ ਜਾ ਸਕਦਾ ਹੈ।

 

ਯੂਰਪੀਅਨ ਪੁਲਾੜ ਏਜੰਸੀ ਦੇ ਖਗੋਲੀ ਤੇ ਬਲੈਕ ਹੋਲ ਦੇ ਇਕ ਮਾਹਰ ਪਾਲ ਮੈਕਨਮਾਰਾ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਵਿਗਿਆਨੀਆਂ ਨੇ ਦੇਖਿਆ ਕਿ ਸਾਡੀ ਉਮੀਦਾਂ ਦੇ ਕੇਂਦਰ ਚ ਕੁਝ ਬਹੁਤ ਚਮਕੀਲਾ ਹੈ। ਉਨ੍ਹਾਂ ਕਿਹਾ ਕਿ ਬਲੈਕ ਹੋਲ ਚ ਇੰਨਾ ਮਜ਼ਬੂਤ ਗੁਰਤਾਕਰਸ਼ਣ (ਖਿੱਚ) ਹੈ ਕਿ ਤਾਰੇ 20 ਸਾਲਾਂ ਚ ਇਸ ਦੀ ਪਰੀਕਰਮਾ ਕਰਦੇ ਹਨ। ਸਾਡੀ ਸੌਰ ਪ੍ਰਣਾਲੀ ਚ ਅਕਾਸ਼ਗੰਗਾ ਦੀ ਪਰੀਕਰਮਾ ਚ 23 ਕਰੋੜ ਸਾਲ ਲੱਗਦੇ ਹਨ।

 

ਗੌਰਤਲਬ ਹੈ ਕਿ ਖਗੋਲੀ ਸ਼ਾਸਤਰ ਚ ਰੂਚੀ ਰੱਖਣ ਵਾਲੇ ਲੋਕਾਂ ਲਈ ਬਲੈਕ ਹੋਲ ਦੀ ਇਹ ਪਹਿਲੀ ਤਸਵੀਰ ਜਾਰੀ ਹੋਣਾ ਵੱਡੀ ਘਟਨਾ ਹੈ ਕਿਉਂਕਿ ਇਸ ਦੇ ਆਕਾਰ ਅਤੇ ਦਿੱਖ ਬਾਰੇ ਚ ਸਿਰਫ ਅੰਦਾਜ਼ਾ ਹੀ ਲਗਾਇਆ ਗਿਆ ਹੈ। ਬਲੈਕ ਹੋਲ ਦੀ ਤਸਵੀਰਾਂ ਲੈਣ ਲਈ ਖਾਸ ਬਣਾਏ ਗਏ Event Horizon Telescope ਦੁਨੀਆ ਦੇ 6 ਦੇਸ਼ਾਂ ਚ ਲਗਾਏ ਗਏ ਹਨ।

 

ਦੱਸਣਯੋਗ ਹੈ ਕਿ ਬਲੈਕ ਹੋਲ ਇਕ ਅਜਿਹੀ ਖਗੋਲੀ ਵਸਤੂ ਹੁੰਦੀ ਹੈ ਜਿਸਦਾ ਗੁਰਤਾਕਰਸ਼ਣ ਖੇਤਰ ਇੰਨਾ ਤਾਕਤਵਰ ਹੁੰਦਾ ਹੈ ਕਿ ਰੋਸ਼ਨੀ ਸਮੇਤ ਕੁਝ ਵੀ ਇਸ ਦੀ ਖਿੱਚ ਤੋਂ ਬਚ ਨਹੀਂ ਸਕਦਾ। ਇਸ ਨੂੰ ਬਲੈਕ ਹੋਲ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਆਪਣੇ ਉਪਰ ਪੈਣ ਵਾਲੀ ਹਰੇਕ ਰੌਸ਼ਨੀ ਨੂੰ ਖੁੱਦ ਚ ਸਮਾ ਲੈਂਦਾ ਹੈ ਤੇ ਕੁਝ ਵੀ ਵਾਪਸ ਨਹੀਂ ਦਰਸਾਉਂਦਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:first image of black hole revealed by scientists