ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਖੋ ਵੀਡੀਓ- ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫਸਰ ਨੇ ਸੁਣਾਇਆ ਆਪਣਾ ਦਰਦ

ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫਸਰ ਗੁਲਾਬ ਸਿੰਘ

ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫਸਰ ਗੁਲਾਬ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਜ਼ਬਰਦਸਤੀ ਸਿੱਖ ਸਮੁਦਾਏ ਦੇ ਲੋਕਾਂ ਨੂੰ ਦੇਸ਼ ਚੋਂ ਕੱਢਣਾ ਚਾਹੁੰਦੀ ਹੈ। ਸਿੰਘ ਵੱਲੋਂ ਇਹ ਦਾਅਵਾ ਉਨ੍ਹਾਂ ਦੇ ਨਾਲ ਮਾਰਕੁੱਟ ਅਤੇ ਪੂਰੇ ਪਰਿਵਾਰ ਨੂੰ ਘਰ ਤੋਂ ਬਾਹਰ ਕੱਢ ਦੇਣ ਤੋਂ ਇੱਕ ਦਿਨ ਬਾਅਦ ਕੀਤਾ ਗਿਆ ਹੈ।

 

ਨਿਊਜ਼ ਏਜੰਸੀ ਏਐੱਨਆਈ ਦੇ ਇੱਕ ਇੰਟਰਵਿਊ 'ਚ ਗੁਲਾਬ ਸਿੰਘ ਨੇ ਕਿਹਾ ਕਿ 1947 ਤੋਂ ਮੇਰਾ ਪਰਿਵਾਰ ਪਾਕਿਸਤਾਨ ਵਿੱਚ ਰਹਿੰਦਾ ਸੀ। ਦੰਗੇ ਹੋਣ ਦੇ ਬਾਵਜੂਦ ਅਸੀਂ ਪਾਕਿਸਤਾਨ ਨਹੀਂ ਛੱਡਿਆ। ਪਰ ਹੁਣ ਸਾਡੇ ਨਾਲ ਜ਼ਬਰਦਸਤੀ ਕਰਕੇ ਸਾਨੂੰ ਸਾਡਾ ਦੇਸ਼ ਛੱਡਣ ਤੇ ਮਜ਼ਬੂਰ ਕੀਤਾ ਜਾ ਰਿਹਾ। ਮੇਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ।  ਮੇਰਾ ਸਾਰਾ ਸਮਾਨ ਜਿੱਥੋਂ ਤੱਕ ਕਿ ਮੇਰੀਆਂ ਚੱਪਲਾਂ ਵੀ ਘਰ ਦੇ ਅਂਦਰ ਹਨ।

 

ਹਾਲਾਤ ਇਹ ਹਨ ਕਿ ਮੇਰੇ ਸਿਰ ਤੇ ਬੰਨ੍ਹੀ ਹੋਈ ਪੱਗ ਵੀ ਪੁਰਾਣੀ ਹੈ। ਜਿਸਨੂੰ ਮੈਂ ਲਪੇਟ ਰੱਖਿਆ ਹੈ। ਮੈਨੂੰ ਪਰੇਸਾਨ ਕੀਤਾ ਗਿਆ, ਕੁੱਟਿਆ ਗਿਆ ਅਤੇ ਮੇਰੇ ਵਿਸ਼ਵਾਸ ਦਾ ਅਪਮਾਨ ਕੀਤਾ ਗਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:first pakistani sikh police after claims pakistan evicting him from his house