ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੇਸ਼ਾਵਰ ’ਚ ਬਣੇਗਾ ਪਾਕਿਸਤਾਨ ਦਾ ਪਹਿਲਾ ਸਿੱਖ ਸਕੂਲ

ਪੇਸ਼ਾਵਰ ’ਚ ਬਣੇਗਾ ਪਾਕਿਸਤਾਨ ਦਾ ਪਹਿਲਾ ਸਿੱਖ ਸਕੂਲ

ਪਾਕਿਸਤਾਨ ’ਚ ਪਹਿਲਾ ਸਿੱਖ ਸਕੂਲ ਸਥਾਪਤ ਹੋਣ ਜਾ ਰਿਹਾ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਇਕਲੌਤਾ ਸਿੱਖ ਸਕੂਲ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੀ ਰਾਜਧਾਨੀ ਪੇਸ਼ਾਵਰ ’ਚ ਖੋਲ੍ਹਿਆ ਜਾਵੇਗਾ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਖ਼ੈਬਰ ਪਖ਼ਤੂਨਖ਼ਵਾ ਸਰਕਾਰ ਦੇ ਸੂਬਾਈ ਔਕਾਫ਼ ਵਿਭਾਗ ਨੇ ਸਕੂਲ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਸ ਲਈ 22 ਲੱਖ ਰੁਪਏ ਰੱਖੇ ਗਏ ਹਨ।

 

 

‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਆਪਣੇ ਸਾਲਾਨਾ ਬਜਟ ਵਿੱਚ ਸੂਬਾ ਸਰਕਾਰ ਨੇ 5.5 ਕਰੋੜ ਰੁਪਏ ਘੱਟ–ਗਿਣਤੀਆਂ ਦੀ ਭਲਾਈ ਲਈ ਰੱਖੇ ਹਨ।

 

 

ਵਿਭਾਗ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਸਿੱਖ ਕੌਮ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਭਾਈਚਾਰੇ ਲਈ ਵੱਖਰੇ ਸਕੂਲ ਦੀ ਸਥਾਪਨਾ ਦੀ ਬੇਨਤੀ ਕੀਤੀ ਸੀ।

 

 

ਉੱਧਰ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ ’ਤੇ ਵੀ ਪਾਕਿਸਤਾਨ ਕੁਝ ਸੁਸਤ ਚਾਲ ਚੱਲ ਰਿਹਾ ਹੈ। ਭਾਰਤ ਜਿੱਥੇ ਆਪਣੇ ਪਾਸੇ ਸਰਵਿਸ ਲੇਨ ਦੇ ਨਾਲ ਛੇ ਲੇਨ ਦਾ ਹਾਈਵੇਅ ਬਣਾ ਰਿਹਾ ਹੈ ਤੇ ਹਰ ਰੋਜ਼ 10,000 ਸ਼ਰਧਾਲੂਆਂ ਲਈ ਸੇਵਾਵਾਂ ਉਪਲਬਧ ਕਰਵਾਉਣ ਲਈ ਹਵਾਈ ਅੱਡੇ ਦੀਆਂ ਸਹੂਲਤਾਂ ਨਾਲ ਲੈਸ ਟਰਮੀਨਲ ਤਿਆਰ ਕਰ ਰਿਹਾ ਹੈ, ਉੱਥੇ ਹੀ ਪਾਕਿਸਤਾਨ ਆਪਣੇ ਪਾਸੇ ਸਿਰਫ਼ ਦੋ ਲੇਨ ਦੀ ਸੜਕ ਬਣਾ ਰਿਹਾ ਹੈ।

 

 

ਇਸ ਤੋਂ ਇਲਾਵਾ ਉਹ ਰੋਜ਼ਾਨਾ 700 ਸ਼ਰਧਾਲੂਆਂ ਤੋਂ ਵੱਧ ਪ੍ਰਵਾਨ ਕਰਨ ਲਈ ਤਿਆਰ ਹੀ ਨਹੀਂ ਹੈ। ਪਹਿਲਾਂ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਲਾਂਘਾ ਬਣਾਉਣ ਦਾ ਐਲਾਨ ਕੀਤਾ ਸੀ, ਤਦ ਸ਼ਰਧਾਲੂਆਂ ਨੂੰ ਮੁਫ਼ਤ ਤੇ ਵੀਜ਼ਾ–ਮੁਕਤ ਦਾਖ਼ਲੇ ਦੀ ਗੱਲ ਕੀਤੀ ਗਈ ਸੀ ਪਰ ਹੁਣ ਜਿਹੜੇ ਪਰਮਿਟ ਦਾ ਪ੍ਰਸਤਾਵ ਰੱਖਿਆ ਗਿਆ ਹੈ, ਉਸ ਵਿੱਚ ਵੀਜ਼ਾ ਤੋਂ ਵੀ ਵੱਧ ਜਾਣਕਾਰੀਆਂ ਮੰਗੀਆਂ ਗਈਆਂ ਹਨ।

 

 

ਇਸ ਦੇ ਨਾਲ ਹੀ ਪਾਕਿਸਤਾਨ ਹੁਣ ਹਰੇਕ ਸ਼ਰਧਾਲੂ ਲਈ ਕੋਈ ਨਿਸ਼ਚਤ ਫ਼ੀਸ ਤੈਅ ਕਰਨ ਦੀ ਮੰਗ ਵੀ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First Sikh School of Pakistan is going to be established in Peshawar