ਔਰਤ ਵਰਕਰਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਨੇਡਾ ਨਾਲ ਰਿਸ਼ਤਿਆਂ ਚ ਤਨਾਅ ਮਗਰੋਂ ਸਾਊਦੀ ਅਰਬ ਦੀ ਸਰਕਾਰ ਪਹਿਲੀ ਵਾਰ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਔਰਤ ਵਰਕਰ ਨੂੰ ਮੌਤ ਦੀ ਸਜ਼ਾ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਔਰਤ ਵਰਕਰ ਨੂੰ ਸਿਰ ਕਲਮ ਕਰਕੇ ਮੌਤ ਦੇ ਘਾਟ ਉਤਾਰਿਆ ਜਾਵੇਗਾ। ਹਿਊਮਨ ਰਾਈਟਸ ਵਾਚ ਸਮੇਤ ਵੱਖਰੇ ਮਨੁੱਖੀ ਅਧਿਕਾਰ ਸਮੂਹਾਂ ਨੇ ਇਹ ਜਾਣਕਾਰੀ ਦਿੱਤੀ।
ਇਸ ਮਹੀਨੇ ਰਿਆਦ ਦੀ ਵਿਸ਼ੇਸ਼ ਅਪਰਾਧਿਕ ਅਦਾਲਤ ਚ ਸੁਣਵਾਈ ਦੌਰਾਨ ਸਾਊਦੀ ਅਰਬ ਦੇ ਸਰਕਾਰੀ ਵਕੀਲ ਨੇ ਪੂਰਬੀ ਸੂਬੇ ਤੋਂ ਆਉਣ ਵਾਲੀ ਪੰਜ ਮਨੁੱਖੀ ਅਧਿਕਾਰ ਵਰਕਰਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ, ਜਿਨ੍ਹਾਂ ਚੋਂ 29 ਸਾਲਾਂ ਇਸਰਾ ਅਲਘੋਘਮ ਵੀ ਸ਼ਾਮਲ ਹੈ।
ਇਸਰਾ ਅਲਘੋਘਮ ਨੂੰ ਉਨ੍ਹਾਂ ਦੇ ਪਤੀ ਮੂਸਾ ਅਲਹਾਸ਼ੀਮ ਸਮੇਤ ਦਸੰਬਰ 2015 ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਦੋਨਾਂ ਤੇ ਪੂਰਬੀ ਕਾਤਿਫ ਸੂਬੇ ਚ ਅਰਬ ਕ੍ਰਾਂਤੀ ਮਗਰੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਵਾਉਣ ਵਾਲਿਆਂ ਨੂੰ ਨੈਤਿਕ ਸਮਰਥਨ ਪ੍ਰਦਾਨ ਕਰਨ ਅਤੇ ਦੰਗੇ ਭੜਕਾਉਣ ਦਾ ਦੋਸ਼ ਹੈ।
ਜਿ਼ਕਰਯੋਗ ਹੈ ਕਿ ਮਨੂੱਖੀ ਅਧਿਕਾਰ ਦੀ ਇਸ ਔਰਤ ਵਰਕਰ ਨੂੰ ਸਿਰ ਕਲਮ ਕਰਨ ਦੀ ਦਿੱਤੀ ਗਈ ਇਸ ਸਜ਼ਾ ਦੀ ਚਹੁੰ ਪਾਸੜ ਚਰਚਾ ਹੋ ਰਹੀ ਹੈ।ਜਿਸ ਵਿੱਚ ਵਧੇਰੇ ਲੋਕਾਂ ਨੇ ਸਾਊਦੀ ਅਰਬ ਦੇ ਇਸ ਫੈਸਲੇ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਹੈ।
ਮਨੁੱਖੀ ਅਧਿਕਾਰ ਲਈ ਲੜਨ ਵਾਲੇ ਵਰਕਰਾਂ ਨੇ ਇਸ ਫੈਸਲੇ ਖਿਲਾਫ ਅਪੀਲ ਕਰ ਚੁੱਕੇ ਹਨ ਜਿਸ ਤੇ ਅਕਤੂਬਰ ਚ ਫੈਸਲਾ ਕੀਤਾ ਜਾਵੇਗਾ। ਜੇਕਰ ਮੌਤ ਦੀ ਸਜ਼ਾ ਬਰਕਰਾਰ ਰਹਿੰਦੀ ਹੈ ਤਾਂ ਇਸ ਫੈਸਲੇ ਨੂੰ ਕਿੰਗ ਸਲਮਾਨ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ, ਜੋ ਆਮ ਤੌਰ ਤੇ ਮੌਤ ਦੀ ਸਜ਼ਾ ਤੇ ਮੋਹਰ ਲਗਾਉਂਦੇ ਆਏ ਹਨ। ਹਾਲਾਂਕਿ ਸਾਊਦੀ ਅਧਿਕਾਰੀਆਂ ਨੇ ਇਸ ਖ਼ਬਰ ਤੇ ਫਿਲਹਾਲ ਕੋਈ ਟਿੱਪਣੀ ਨਹੀਂ ਦਿੱਤੀ ਹੈ।