ਇਸਲਾਮਾਬਾਦ ਦੇ ਟ੍ਰੈਫਿਕ ਅਧਿਕਾਰੀਆਂ ਨੇ ਪਹਿਲੀ ਵਾਰ ਇਕ ਕਿੰਨਰ ਨੂੰ ਡਰਾਈਵਿੰਗ ਲਾਈਸੈਂਸ ਜਾਰੀ ਕੀਤਾ ਹੈ। ਮੀਡੀਆ ਦੀਆਂ ਖਬਰਾਂ ਮੁਤਾਬਕ ਉਸਨੇ 15 ਸਾਲ ਪਹਿਲਾਂ ਕਾਰ ਚਲਾਉਣੀ ਸ਼ੁਰੂ ਕੀਤੀ ਸੀ। ਡੌਨ ਅਖਬਾਰ ਦੀ ਖਬਰ ਮੁਤਾਬਕ ਲੈਲਾ ਅਲੀ ਨੇ ਪੁਲਿਸ ਪ੍ਰਮੁੱਖ ਨਾਲ ਗੱਲ ਕੀਤੀ ਅਤੇ ਰਾਸ਼ਟਰੀ ਰਾਜਧਾਨੀ `ਚ ਉਨ੍ਹਾਂ ਦੇ ਵਰਗ ਦੇ ਲੋਕਾਂ ਨੂੰ ਪੁਲਿਸ ਵੱਲੋਂ ਪੀੜਤ ਕੀਤੇ ਜਾਣ ਸਮੇਤ ਕਈ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ। ਲੈਲਾ ਕਿੰਨਰ ਵਰਗ ਦੀ ਆਗੂ ਹੈ ਅਤੇ ਰਾਸ਼ਟਰੀ ਪਹਿਚਾਣ ਕਾਰਡ ਅਤੇ ਡਰਾਈਵਿੰਗ ਲਾਈਸੈਂਸ `ਚ ਉਨ੍ਹਾਂ ਦਾ ਨਾਮ ਮੁਹੰਮਦ ਅਲੀ ਲਿਖਿਆ ਗਿਆ ਹੈ।
ਜਿਓ ਟੀਵੀ ਮੁਤਾਬਕ ਗੱਲਬਾਤ `ਚ ਪੁਲਿਸ ਮੁੱਖੀ ਨੇ ਉਨ੍ਹਾਂ ਕਿੰਨਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਜਦੋਂ ਉਨ੍ਹਾਂ ਪਤਾ ਚੱਲਿਆ ਕਿ 15 ਸਾਲਾਂ ਤੋਂ ਉਹ ਬਿਨਾਂ ਲਾਈਸੈਂਸ ਦੇ ਵਾਹਨ ਚਲਾ ਰਹੀ ਹੈ ਤਾਂ ਉਨ੍ਹਾਂ ਨੂੰ ਡਰਾਈਵਿੰਗ ਲਾਈਸੈਂਸ ਜਾਰੀ ਕਰਨ ਦੀ ਪੇਸ਼ਕਸ਼ ਕੀਤੀ।
ਰਾਵਲਪਿੰਡੀ ਸਥਿਤ ਆਵਾਜ਼ ਸ਼ੇਮਾਲੇ ਫਾਉਡੇਸ਼ਨ ਦੀ ਪ੍ਰਧਾਨ ਲੈਲਾ ਨੇ ਸਾਲ 2000 `ਚ ਆਪਣੇ ਪਿਤਾ ਤੋਂ ਵਾਹਨ ਚਲਾਉਣਾ ਸਿੱਖਿਆ। ਖਬਰ `ਚ ਦੱਸਿਆ ਹੈ ਕਿ ਸਾਰੇ ਵਿਵਹਾਰਕ ਟ੍ਰੇਨਿੰਗ ਕਰਨ ਦੇ ਬਾਅਦ ਇਸਲਾਮਾਬਾਦ ਪੁਲਿਸ ਨੇ ਉਨ੍ਹਾਂ ਨੂੰ ਲਾਈਸੈਂਸ ਜਾਰੀ ਕੀਤਾ।