ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਮੂੰਹ ਵਾਲੀ ਮੱਛੀ ਵੇਖ ਕੇ ਹਰ ਕੋਈ ਹੈਰਾਨ, ਫੜਨ ਵਾਲਿਆਂ ਦੇ ਵੀ ਉੱਡੇ ਹੋਸ਼

ਨਿਊਯਾਰਕ ਵਿੱਚ ਇਕ ਮਹਿਲਾ ਡੇਬੀ ਗੇਡੇਸ ਜਦੋਂ ਮੱਛੀ ਫੜਨ ਨਦੀ ਵਿੱਚ ਗਈ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਹੱਥ ਕੀ ਲੱਗਣ ਵਾਲਾ ਹੈ। ਜਦੋਂ ਉਸ ਨੇ ਆਪਣਾ ਕਾਂਟਾ ਖਿੱਚਿਆ ਤਾਂ ਉਸ ਵਿੱਚ ਫਸੀ ਮੱਛੀ ਵੇਖ ਕੇ ਉਹ ਹੈਰਾਨ ਰਹਿ ਗਈ। ਉਸ ਸਮੇਂ ਉਨ੍ਹਾਂ ਦੇ ਪਤੀ ਵੀ ਮੌਜੂਦ ਸਨ। ਐਨਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਡੇਬੀ ਨੇ ਦੋ ਮੂੰਹ ਵਾਲੀ ਮੱਛੀ ਨੂੰ ਚੈਮਪਲੇਨ ਝੀਲ ਤੋਂ ਫੜਿਆ ਹੈ ਜਿਸ ਨੂੰ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।


 

ਡੇਬੀ ਗੇਡੇਸ ਨੇ ਕਿਹਾ- ਜਦੋਂ ਅਸੀਂ ਸ਼ਿਕਾਰ ਨੂੰ ਬੋਟ ਵੱਲ ਖਿੱਚਿਆ ਤਾਂ ਸਾਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਅਸੀਂ ਦੋ ਮੂੰਹ ਵਾਲੀ ਮੱਛੀ ਫੜੀ ਹੈ। ਇਹ ਮੱਛੀ ਸਿਹਤਮੰਦ ਸੀ। ਡੇਬੀ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਪਤੀ ਨੇ ਕੁਝ ਤਸਵੀਰਾਂ ਲੈਣ ਤੋਂ ਬਾਅਦ ਮੱਛੀ ਨੂੰ ਮੁੜ ਨਦੀ ਵਿੱਚ ਛੱਡ ਦਿੱਤਾ।

 

Knotty Boys Fishing ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇਨ੍ਹਾਂ ਤਸਵੀਰਾਂ ਨੂੰ ਫੇਸਬੁਕ ਉੱਤੇ ਸ਼ੇਅਰ ਕੀਤਾ ਹੈ। Knotty Boys ਨੇ ਸੋਮਵਾਰ ਨੂੰ ਫ਼ੋਟੋ ਅਪਲੋਡ ਕਰਦੇ ਹੋਏ ਲਿਖਿਆ ਸਾਡੀ ਸਹਿਕਰਮੀ ਡੇਬੀ ਗੇਡੇਸ ਨੇ ਕੁਝ ਦਿਨ ਪਹਿਲਾਂ ਚੈਮਪਲੇਨ ਝੀਲ ਤੋਂ ਦੋ ਮੂੰਹ ਵਾਲੀ ਮੱਛੀ ਨੂੰ ਫੜਿਆ। ਚੈਮਪਲੇਨ ਝੀਲ ਉੱਤਰੀ ਅਮਰੀਕੀ ਵਿੱਚ ਇੱਕ ਕੁਦਰਤੀ ਤਾਜ਼ਾ ਪਾਣੀ ਵਾਲੀ ਝੀਲ ਹੈ। ਇਸ ਦਾ ਕਾਫੀ ਹਿੱਸਾ ਯੂਐਸ ਕੈਨੇਡਾ ਸਰਹੱਦ ਉੱਤੇ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fish with two mouths reeled in on Lake Champlain