ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀਨੀਆ 'ਚ ਹੜ੍ਹਾਂ ਕਾਰਨ ਪੰਜ ਭਾਰਤੀ ਸੈਲਾਨੀਆਂ ਦੀ ਮੌਤ

ਕੀਨੀਆ ਦੇ ਨਾਈਵਾਸ਼ਾ ਸ਼ਹਿਰ ਦੇ ਸੈਰ-ਸਪਾਟਾ ਰਿਜੋਰਟ ਵਿੱਚ ਐਤਵਾਰ ਨੂੰ ਹੜ੍ਹ ਆਉਣ ਕਾਰਨ ਇਕ ਸੈਲਾਨੀ ਵੈਨ ਰੜ੍ਹ ਜਾਣ ਕਾਰਨ ਪੰਜ ਭਾਰਤੀ ਸੈਲਾਨੀਆਂ ਅਤੇ ਇਕ ਕੀਨੀਆ ਦੇ ਟੂਰ ਗਾਈਡ ਦੀ ਮੌਤ ਹੋਣ ਦੀ ਖ਼ਬਰ ਹੈ। ਰਿਫਟ ਵੈਲੀ ਦੇ ਖੇਤਰੀ ਪੁਲਿਸ ਕਮਾਂਡਰ ਮਾਰਕਸ ਓਚੋਲਾ ਨੇ ਹੇਲਸ ਗੇਟ ਨੈਸ਼ਨਲ ਪਾਰਕ ਵਿਖੇ ਵਾਪਰੀ ਘਟਨਾ ਦੀ ਪੁਸ਼ਟੀ ਕੀਤੀ ਹੈ।

 

ਓਚੋਲਾ ਨੇ ਕਿਹਾ ਕਿ ਗਾਈਡ ਆਸ ਪਾਸ ਦੇ ਮੌਸਮ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕੇ। ਉਹ ਜਾਣਦੇ ਸਨ ਕਿ ਹੜ੍ਹ ਦਾ ਪਾਣੀ ਉੱਚਾਈ ਵਾਲੇ ਖੇਤਰਾਂ ਵਿਚੋਂ ਬਾਹਰ ਨਿਕਲਦਾ ਹੈ ਪਰ ਉਹ ਇਸ ਦਾ ਮੁਲਾਂਕਣ ਨਹੀਂ ਕਰ ਸਕੇ। ਅਸੀਂ ਉਥੇ ਸੰਭਾਵਿਤ ਲੋਕਾਂ ਦੀ ਭਾਲ ਕਰ ਰਹੇ ਹਾਂ।

 

ਅਧਿਕਾਰੀਆਂ ਅਨੁਸਾਰ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਵਾਪਰੀ। ਓਚੋਲਾ ਨੇ ਕਿਹਾ ਖੋਜ ਅਤੇ ਬਚਾਅ ਕਾਰਜ ਜਾਰੀ ਹਨ ਪਰ ਹੜ੍ਹ ਦੇ ਪਾਣੀ ਦੇ ਪੱਧਰ ਉੱਚਾ ਹੋਣ ਕਾਰਨ  ਬਚਾਅ ਕਾਰਜਾਂ ਦਾ ਰਫ਼ਤਾਰ ਹੌਲੀ ਹੈ।

 

ਸੈਰ-ਸਪਾਟਾ ਅਤੇ ਜੰਗਲੀ ਜੀਵ ਮੰਤਰਾਲੇ ਨੇ ਕਿਹਾ ਕਿ ਹੜ੍ਹਾਂ ਵਿੱਚ ਸੈਲਾਨੀਆਂ ਦੇ ਡੁੱਬਣ ਦੀ ਸੰਭਾਵਨਾ ਹੈ, ਜਦਕਿ ਹੋਰ ਲੋਕਾਂ ਨੂੰ ਬਚਾਅ ਲਿਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Five Indian tourists die due to floods in Kenya