ਬ੍ਰਿਟੇਨ ਦੇ ਲੰਦਨ ਬ੍ਰਿਜ 'ਤੇ ਹੋਈ ਗੋਲੀਬਾਰੀ 'ਚ ਘੱਟੋ-ਘੱਟ 5 ਲੋਕ ਜ਼ਖਮੀ ਹੋਏ ਹਨ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਜਵਾਬੀ ਕਾਰਵਾਈ 'ਚ ਮਾਰ ਮੁਕਾਇਆ। ਸਮਾਚਾਰ ਏਜੰਸੀ ਭਾਸ਼ਾ ਮੁਤਾਬਕ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।

ਇਸ ਮੌਕੇ ਲੰਦਰ ਦੇ ਮੇਅਰ ਸਾਦਿਕ ਖਾਨ ਨੇ ਲੋਕਾਂ ਨੂੰ ਅਪੀਲ ਕੀਤੀ, "ਅੱਤਵਾਦ ਨਾਲ ਸਾਹਮਣਾ ਕਰਨ ਲਈ ਏਕਤਾ ਬਣਾਈ ਰੱਖੋ ਅਤੇ ਇਸ ਨਾਲ ਨਜਿੱਠਣ 'ਚ ਸਾਡਾ ਸਹਿਯੋਗ ਕਰੋ।"
My statement on the incident at London Bridge. pic.twitter.com/VKX7lorkja
— Mayor of London (@MayorofLondon) November 29, 2019
ਸਥਾਨਕ ਮੀਡੀਆ ਗਾਰਡੀਅਨ ਮੁਤਾਬਕ ਪੁਲਿਸ ਅੱਤਵਾਦੀ ਘਟਨਾ ਦੀ ਸੰਭਾਵਨਾ ਨੂੰ ਵੇਖਦਿਆਂ ਸਾਵਧਾਨੀ ਅਪਣਾ ਰਹੀ ਹੈ ਅਤੇ ਇਲਾਕੇ ਦੀ ਸੁਰੱਖਿਆ ਲਈ ਘੇਰਾਬੰਦੀ ਕਰ ਦਿੱਤੀ ਗਈ ਹੈ। ਲੰਦਨ ਪੁਲਿਸ ਨੇ ਦੱਸਿਆ ਕਿ ਹਮਲੇ ਮਗਰੋਂ ਇੱਕ ਸ਼ੱਕੀ ਨੂੰ ਪੁਲਿਸ ਨੇ ਗੋਲੀ ਮਾਰੀ ਅਤੇ ਉਸ ਦੀ ਤੁਰੰਤ ਮੌਤ ਹੋ ਗਈ।
At this stage, the circumstances relating to the incident at #LondonBridge remain unclear. However, as a precaution, we are currently responding to this incident as though it is terror-related.
— Metropolitan Police (@metpoliceuk) November 29, 2019
One man has been shot by police. We will provide further information when possible.
ਇਸ ਘਟਨਾ ਨੂੰ ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਵੀ ਜੋੜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲੰਦਨ ਬ੍ਰਿਜ ਉਨ੍ਹਾਂ ਇਲਾਕਿਆਂ 'ਚੋਂ ਇੱਕ ਹੈ, ਜਿੱਥੇ ਜੂਨ 2017 'ਚ ਆਈਐਸਆਈਐਸ ਦੇ ਅੱਤਵਾਦੀ ਹਮਲੇ 'ਚ 11 ਲੋਕਾਂ ਦੀ ਮੌਤ ਹੋ ਗਈ ਸੀ।