ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਈਜੀਰੀਆ 'ਚ ISIS ਨਾਲ ਜੁੜੇ ਜੇਹਾਦੀਆਂ ਨੇ 5 ਲੋਕਾਂ ਦਾ ਕੀਤਾ ਕਤਲ

ਨਾਈਜੀਰੀਆ ਦੇ ਉੱਤਰ ਪੂਰਬੀ ਬੋਰਨੋ ਸੂਬੇ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ ਜੇਹਾਦੀਆਂ ਨੇ ਹਮਲਾ ਕਰਕੇ ਇਕ ਮਿਲੀਸ਼ੀਆ ਦੇ ਪੰਜ ਮੈਂਬਰਾਂ ਦਾ ਕਤਲ ਕਰ ਦਿੱਤਾ। ਇਕ ਮਿਲੀਸ਼ੀਆ ਦੇ ਨੇਤਾ ਨੇ ਇਸ ਬਾਰੇ ਜਾਣਕਾਰੀ ਦਿੱਤੀ।

 

ਸੂਤਰਾਂ ਨੇ ਦੱਸਿਆ ਕਿ ਇਸਲਾਮਿਕ ਸਟੇਟ ਵੇਸਟ ਅਫਰੀਕਾ ਪ੍ਰੋਵਿੰਸ ਦੇ ਅੱਤਵਾਦੀ ਇੱਕ ਪਿਕਅਪ ਟਰੱਕ ਵਿੱਚ ਸਵਾਰ ਸਨ। ਇਸ ਵਿੱਚ ਮਸ਼ੀਨਗਨ ਲੱਗੀ ਹੋਈ ਸੀ। ਇਨ੍ਹਾਂ ਅੱਤਵਾਦੀਆਂ ਨੇ ਗਜੀਰਾਮ ਸ਼ਹਿਰ ‘ਤੇ ਹਮਲਾ ਕਰ ਦਿੱਤਾ।


ਇਥੇ ਰਹਿਣ ਵਾਲੇ ਮੇਲੇ ਬੁਤਾਰੀ ਨੇ ਕਿਹਾ ਕਿ ਉਨ੍ਹਾਂ ਨੇ ਇੱਥੇ ਸ਼ਿਕਾਰੀਆਂ ਅਤੇ ਉਨ੍ਹਾਂ ਜਾਗਰੂਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਸ਼ਹਿਰ ਨੂੰ ਹਮਲਿਆਂ ਤੋਂ ਬਚਾਉਂਦੇ ਹਨ। ਮਿਲੀਸ਼ੀਆ ਨੇਤਾ ਬਾਬਕੁਰਾ ਕੋਲੋ ਨੇ ਸ਼ਨਿੱਚਰਵਾਰ (11 ਜਨਵਰੀ) ਨੂੰ ਕਿਹਾ ਕਿ ਇਸ ਹਮਲੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ।


ਦੂਜੇ ਪਾਸੇ, ਬੋਕੋ ਹਰਾਮ ਅੱਤਵਾਦੀਆਂ ਨੇ ਪੱਛਮੀ ਚਾਡ ਵਿੱਚ ਸ਼ਨਿਚੱਰਵਾਰ (11 ਜਨਵਰੀ) ਨੂੰ ਚਾਰ ਪਿੰਡ ਵਾਸੀਆਂ ਨੂੰ ਮਾਰ ਦਿੱਤਾ ਅਤੇ ਚਾਰ ਔਰਤਾਂ ਨੂੰ ਅਗ਼ਵਾ ਕਰ ਲਿਆ। ਸਥਾਨਕ ਰਾਜਪਾਲ ਅਤੇ ਇੱਕ ਸੁਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।


ਇਹ ਘਟਨਾ ਚਾਡ ਝੀਲ ਦੇ ਨਜ਼ਦੀਕ ਵਾਪਰੀ। ਇਹ ਖੇਤਰ ਨਾਈਜੀਰੀਆ, ਚਾਡ ਅਤੇ ਕੈਮਰੂਨ ਨਾਲ ਲੱਗਿਆ ਹੋਇਆ ਹੈ। ਅੱਤਵਾਦੀ ਇਥੇ ਛੋਟੇ ਟਾਪੂਆਂ ਵਿੱਚ ਲੁਕ ਜਾਂਦੇ ਹਨ ਅਤੇ ਇਨ੍ਹਾਂ ਤਿੰਨਾਂ ਦੇਸ਼ਾਂ 'ਤੇ ਹਮਲਾ ਕਰਦੇ ਹਨ।

ਸੈਨਾ ਦੇ ਇਕ ਸੂਤਰ ਨੇ ਏਐਫਪੀ ਨੂੰ ਦੱਸਿਆ ਕਿ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਰਾਤ ਦੇ ਇਕ ਵਜੇ ਅਲੋਮ ਪਿੰਡ 'ਤੇ ਹਮਲਾ ਕੀਤਾ, ਜਿਸ ਵਿੱਚ ਚਾਰ ਵਿਅਕਤੀ ਮਾਰੇ ਗਏ ਅਤੇ ਜਦੋਂ ਅੱਤਵਾਦੀ ਬਾਹਰ ਆਏ ਤਾਂ ਉਨ੍ਹਾਂ ਨੇ ਚਾਰ ਔਰਤਾਂ ਨੂੰ ਆਪਣੇ ਨਾਲ ਬੰਧਕ ਬਣਾ ਕੇ ਲੈ ਗਏ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five killed by Islamic State Link jihadists in northeast Nigeria