ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ ’ਚ ਤਾਲਿਬਾਨ ਦੇ ਆਤਮਘਾਤੀ ਹਮਲੇ ’ਚ 5 ਮੌਤਾਂ

ਅਫਗਾਨਿਸਤਾਨ ਦੇ ਪੂਰਬੀ ਪ੍ਰਾਂਤ ਪਕਤਿਆ ਚ ਵੀਰਵਾਰ (14 ਮਈ) ਨੂੰ ਇੱਕ ਆਤਮਘਾਤੀ ਹਮਲੇ ਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 29 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੁੰਦਾ ਹੈ ਕਿ ਇਸ ਹਮਲੇ ਵਿੱਚ ਇੱਕ ਫੌਜੀ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਧਮਾਕਾ ਹੋ ਗਿਆ ਜਿਸ ਚ ਪੰਜ ਆਮ ਨਾਗਰਿਕ ਮਾਰੇ ਗਏ ਸਨ। ਜ਼ਖਮੀਆਂ ਵਿੱਚ ਫੌਜੀ ਕਰਮਚਾਰੀ ਵੀ ਸ਼ਾਮਲ ਹਨ।

 

ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਨੇ ਕਿਹਾ ਕਿ ਇਹ ਰਾਸ਼ਟਰਪਤੀ ਅਸ਼ਰਫ ਗਨੀ ਦੇ ਉਨ੍ਹਾਂ ਬਿਆਨਾਂ ਦਾ ਬਦਲਾ ਹੈ ਜਿਸ ਵਿੱਚ ਉਨ੍ਹਾਂ ਨੇ ਮੰਗਲਵਾਰ (12 ਮਈ) ਨੂੰ ਔਰਤਾਂ ਦੇ ਇੱਕ ਹਸਪਤਾਲ ਉੱਤੇ ਹੋਏ ਹਮਲੇ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਸ ਹਮਲੇ ਵਿਚ ਘੱਟੋ ਘੱਟ 20 ਆਮ ਨਾਗਰਿਕ ਮਾਰੇ ਗਏ ਸਨ।

 

ਮਰਨ ਵਾਲਿਆਂ ਚ ਦੋ ਨਵਜੰਮੇ ਬੱਚੇ, ਉਨ੍ਹਾਂ ਦੀਆਂ ਮਾਵਾਂ ਅਤੇ ਕੁਝ ਨਰਸਾਂ ਸ਼ਾਮਲ ਹਨ। ਉਸੇ ਦਿਨ ਨੰਗਰਹਾਰ ਪ੍ਰਾਂਤ ਵਿੱਚ ਇੱਕ ਜਨਾਜ਼ੇ ਚ ਇੱਕ ਆਤਮਘਾਤੀ ਹਮਲੇ ਦੌਰਾਨ 24 ਲੋਕਾਂ ਦੀ ਮੌਤ ਹੋ ਗਈ ਜਦਕਿ 68 ਹੋਰ ਜ਼ਖਮੀ ਹੋ ਗਏ। ਤਾਲਿਬਾਨ ਨੇ ਹਾਲਾਂਕਿ ਇਸ ਹਮਲੇ ਦੀ ਨਿੰਦਾ ਕਰਦਿਆਂ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਸੀ।

 

ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੇ ਹਸਪਤਾਲ ‘ਤੇ ਹਮਲੇ ਦੀ ਕੀਤੀ ਨਿੰਦਾ

 

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਅਫਗਾਨਿਸਤਾਨ ਦੇ ਕਾਬੁਲ ਅਤੇ ਨੰਗਰਗਰ ਵਿਚ ਹੋਏ ਹਮਲਿਆਂ ਦੀ ਸਖਤ ਨਿੰਦਾ ਕੀਤੀ ਹੈ ਅਤੇ ਹਮਲਿਆਂ ਨੂੰ “ਬੁਜ਼ਦਿਲ”ਕਰਾਰ ਦਿੱਤਾ ਹੈ ਅਤੇ ਹਸਪਤਾਲਾਂ ਵਿਚ ਨਵਜੰਮੇ ਬੱਚਿਆਂ, ਮਾਵਾਂ ਅਤੇ ਸਿਹਤ ਕਰਮਚਾਰੀਆਂ ’ਤੇ ਕੀਤੇ ਗਏ ਹਮਲਿਆਂ ਨੂੰ “ਘਿਨਾਉਣਾ”ਕਰਾਰ ਦਿੱਤਾ ਹੈ।

 

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਤੋਨੀਓ ਗੁਤਾਰੇਸ ਨੇ ਵੀ ਅਫਗਾਨਿਸਤਾਨ ਵਿੱਚ ਹੋਏ ਭਿਆਨਕ ਹਮਲਿਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣੇ ਚਾਹੀਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five killed in Taliban suicide attack in Afghanistan