ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਥਿਕ ਨੀਤੀਆਂ ਉਲੀਕਣ `ਚ ਪਾਕਿ ਸਰਕਾਰ ਦੀ ਮਦਦ ਕਰਨਗੇ ਵਿਦੇਸ਼ੀ ਮਾਹਿਰ

ਆਰਥਿਕ ਨੀਤੀਆਂ ਉਲੀਕਣ `ਚ ਪਾਕਿ ਸਰਕਾਰ ਦੀ ਮਦਦ ਕਰਨਗੇ ਵਿਦੇਸ਼ੀ ਮਾਹਿਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ਼ ਦੇ ਆਰਥਿਕ ਮਾਮਲਿਆਂ ਬਾਰੇ ਸਲਾਹ ਦੇਣ ਵਾਲੇ ਨਵਗਠਤ ਪੈਨਲ ਵਿੱਚ ਵਿਦੇਸ਼ ਦੇ ਕੁਝ ਉੱਘੇ ਅਰਥ-ਸ਼ਾਸਤਰੀਆਂ ਨੂੰ ਵੀ ਸ਼ਾਮਲ ਕੀਤਾ ਹੈ; ਤਾਂ ਜੋ ਇਸ ਵੇਲੇ ਵੱਡੇ ਆਰਥਿਕ ਸੰਕਟ ਤੇ ਕਰਜਿ਼ਆਂ ਦੇ ਬੋਝ ਦਾ ਸਾਹਮਣਾ ਕਰ ਰਹੀ ਸਰਕਾਰ ਉਨ੍ਹਾਂ ਦੀਆਂ ਯੋਗ ਸਲਾਹਾਂ ਨਾਲ ਦੇਸ਼ ਲਈ ਲਾਹੇਵੰਦ ਸਿੱਧ ਹੋਣ ਵਾਲੀਆਂ ਵਾਜਬ ਨੀਤੀਆਂ ਉਲੀਕ ਸਕੇ।


ਇਸ ਵਾਰ ਆਰਥਿਕ ਸਲਾਹਕਾਰ ਕੌਂਸਲ ਦੇ 18 ਮੈਂਬਰ ਹੋਣਗੇ ਤੇ ਇਸ ਦੀ ਅਗਵਾਈ ਖ਼ੁਦ ਪ੍ਰਧਾਨ ਮੰਤਰੀ ਕਰਨਗੇ, ਜੋ ਲਗਾਤਾਰ ਇਹ ਯਕੀਨੀ ਬਣਾਉਣਗੇ ਕਿ ਸਰਕਾਰ ਨੂੰ ਲਗਾਤਾਰ ਹਰ ਸੰਭਵ ਹੱਦ ਤੱਕ ਪੇਸ਼ੇਵਰਾਨਾ ਸਲਾਹ ਮਿਲਦੀ ਰਹੇ। ਇਸ ਕੌਂਸਲ ਦੀ ਪਹਿਲੀ ਮੀਟਿੰਗ ਛੇਤੀ ਹੀ ਹੋਵੇਗੀ।


ਹੁਣ ਤੱਕ ਆਰਥਿਕ ਸਲਾਹਕਾਰ ਕੌਂਸਲ ਦਾਾ ਮੁਖੀ ਵਿੱਤ ਮੰਤਰੀ ਹੀ ਬਣਦਾ ਰਿਹਾ ਹੈ ਤੇ ਉਸ ਦੀਆਂ ਨਿਯਮਤ ਮੀਟਿੰਗਾਂ ਲਈ ਕੋਈ ਕੋਈ ਖ਼ਾਸ ਏਜੰਡਾ ਤੈਅ ਨਹੀਂ ਕੀਤਾ ਗਿਆ।


ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਸਰਕਾਰ ਲਈ ਤੁਰਤ-ਫੁਰਤ ਚੁਣੌਤੀ ਤਾਂ ਇਹੋ ਹੈ ਕਿ 10 ਅਰਬ ਡਾਲਰ ਦੇ ਵੱਡੇ ਘਾਟੇ ਨੂੰ ਕਿਵੇਂ ਪੂਰਾ ਕੀਤਾ ਜਾਵੇ। ਪਾਕਿਸਤਾਨ ਦੇ ਚਾਲੂ ਖਾਤੇ ਦਾ ਘਾਟਾ ਇਸ ਵੇਲੇ 18 ਅਰਬ ਡਾਲਰ ਦਾ ਹੈ ਤੇ ਉਸ ਕੋਲ ਸਿਰਫ਼ 10 ਅਰਬ ਅਮਰੀਕੀ ਡਾਲਰ ਦੀ ਵਿਦੇਸ਼ੀ ਕਰੰਸੀ ਰਹਿ ਗਈ ਹੈ; ਜਿਸ ਨਾਲ ਸਿਰਫ਼ ਅਗਲੇ ਦੋ ਮਹੀਨੇ ਹੋਰ ਵਸਤਾਂ ਵਿਦੇਸ਼ਾਂ ਤੋਂ ਮੰਗਵਾਈਆਂ ਜਾ ਸਕਦੀਆਂ ਹਨ।


ਖ਼ਾਨ ਸਰਕਾਰ ਦਾ ਪਹਿਲਾ ਇਮਤਿਹਾਨ ਤਾਂ ਇਹੋ ਹੋਵੇਗਾ ਕਿ ਕੀ ਹੁਣ ਉਹ ਆਰਥਿਕ ਮਦਦ ਲਈ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ਼) ਕੋਲ ਜਾਣਗੇ ਕਿ ਜਾਂ ਫਿਰ ਚੀਨ ਤੋਂ ਹੋਰ ਆਰਥਿਕ ਮਦਦ ਮੰਗਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Foreign expert will help Pak to evolve economic policies