ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਚੀਨ ਲਈ ਜਾਸੂਸੀ ਕਰ ਰਿਹਾ ਸੀ CIA ਦਾ ਸਾਬਕਾ ਅਧਿਕਾਰੀ, ਸੁਣਾਈ ਸਜਾ

ਅਮਰੀਕਾ ’ਚ ਚੀਨ ਲਈ ਜਾਸੂਸੀ ਕਰ ਰਿਹਾ ਸੀ CIA ਦਾ ਸਾਬਕਾ ਅਧਿਕਾਰੀ, ਸੁਣਾਈ ਸਜਾ

ਅਮਰੀਕਾ ਵਿਚ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ‘ਸੈਂਟਰਲ ਇੰਟਲੀਜੈਂਸ ਏਜੰਸੀ’ (ਸੀਆਈਏ) ਦੇ ਇਕ ਸਾਬਕਾ ਅਧਿਕਾਰੀ ਨੂੰ ਸ਼ੁੱਕਰਵਾਰ ਨੂੰ 20 ਸਾਲ ਦੀ ਸਜਾ ਸੁਣਾਈ ਗਈ। ਸਾਬਕਾ ਅਧਿਕਾਰੀ ਕੇਵਿਨ ਮੈਲੋਰੀ ਨੂੰ ਅਮਰੀਕੀ ਰੱਖਿਆ ਨਾਲ ਸਬੰਧਤ ਗੁਪਤ ਸੂਚਨਾ ਨੂੰ ਚੀਨ ਦੇ ਖੁਫੀਆ ਏਜੰਟ ਨੁੰ 255,000 ਡਾਲਰ ਵਿਚ ਵੇਚਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੂੰ ਜਾਸੂਸੀ ਅਧਿਨਿਯਮ ਦੇ ਤਹਿਤ ਦੋਸ਼ੀ ਮੰਨਿਆ ਗਿਆ ਹੈ।

 

ਸਹਾਇਕ ਅਟਾਰਨੀ ਜਨਰਲ ਜੌਨ ਡੇਮਰਸ ਨੇ ਦੱਸਿਆ ਕਿ ਅਮਰੀਕੀ ਖੁਫੀਆ ਏਜੰਸੀ ਦੇ ਸਾਬਕਾ ਅਧਿਕਾਰੀ ਮੈਲੋਰੀ ਨੂੰ ਚੀਨ ਖੁਫੀਆ ਅਧਿਕਾਰੀ ਨੂੰ ਰਾਸ਼ਟਰੀ ਰੱਖਿਆ ਸੂਚਨਾ ਦੇਣ ਦੀ ਸਾਜਿਸ਼ ਰੱਚਣ ਲਈ ਆਪਣੀ ਜ਼ਿੰਦਗੀ ਦੇ 20 ਸਾਲ ਜੇਲ੍ਹ ਵਿਚ ਲੰਘਾਉਣੇ ਹੋਣਗੇ।

 

ਉਨ੍ਹਾਂ ਕਿਹਾ ਕਿ ਚੀਨ ਅਮਰੀਕਾ ਦੇ ਸਾਬਕਾ ਖੁਫੀਆ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਇਹ ਅਧਿਕਾਰੀ ਆਪਣੇ ਦੇਸ਼ ਅਤੇ ਸਹਿਯੋਗੀਆਂ ਨਾਲ ਧੋਖਾ ਕਰ ਰਹੇ ਹਨ। ਇਹ ਇਕ ਖਤਰਨਾਕ ਟ੍ਰੇਂਡ ਹੈ। ਡੇਮਰਜ ਨੇ ਕਿਹਾ ਕਿ ਇਸ ਮਾਮਲੇ ਵਿਚ ਸਜਾ ਹੋਣ ਨਾਲ ਅਤੇ ਹਾਲ ਵਿਚ ਯੂਟਾ ਵਿਚ ਰੋਨ ਹਨਸੇਨ ਅਤੇ ਵਰਜੀਨੀਆ ਵਿਚ ਜੇਰੀ ਲੀ ਦੇ ਅਪਰਾਧ ਸਵੀਕਾਰ ਕਰਨ ਨਾਲ ਸਾਡੇ ਸਾਬਕਾ ਖੁਫੀਆ ਅਧਿਕਾਰੀਆਂ ਨੂੰ ਇਕ ਸੰਦੇਸ਼ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former CIA official gets 20 years imprisonment for spying for China in US