ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਦੀ ਕੋਸ਼ਿਸ਼ ਦੇ ਦੋਸ਼ ’ਚ ਨੇਪਾਲੀ ਸੰਸਦ ਦਾ ਸਾਬਕਾ ਸਪੀਕਰ ਗ੍ਰਿਫਤਾਰ

ਨੇਪਾਲ ਦੀ ਸੰਸਦ ਦੇ ਸਾਬਕਾ ਸਪੀਕਰ ਕ੍ਰਿਸ਼ਨ ਬਹਾਦੁਰ ਮਹਾਰਾ ਨੂੰ ਸੰਸਦੀ ਸਕੱਤਰੇਤ ਦੀ ਇਕ ਔਰਤ ਕਰਮਚਾਰੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

 

ਕਾਠਮੰਡੂ ਜ਼ਿਲ੍ਹਾ ਅਦਾਲਤ ਦੀ ਇਜਾਜ਼ਤ 'ਤੇ ਪੁਲਿਸ ਨੇ ਮਹਾਰਾ ਨੂੰ ਕਾਠਮੰਡੂ ਦੇ ਬਾਹਰੀ ਖੇਤਰ 'ਚ ਬੱਲੁਵਤਾਰ ਵਿਖੇ ਉਸ ਦੀ ਸਰਕਾਰੀ ਰਿਹਾਇਸ਼ ਤੋਂ ਹਿਰਾਸਤ 'ਚ ਲੈ ਲਿਆ। ਜ਼ਿਲ੍ਹਾ ਅਦਾਲਤ ਨੇ ਸ਼ਨੀਵਾਰ ਨੂੰ ਦਰਜ ਐਫਆਈਆਰ ਦੇ ਅਧਾਰ ‘ਤੇ ਇਹ ਆਗਿਆ ਦਿੱਤੀ।

 

ਪੁਲਿਸ ਨੇ ਕਿਹਾ ਕਿ ਸਾਬਕਾ ਸੰਸਦ ਸਪੀਕਰ ਖਿਲਾਫ ਬਲਾਤਕਾਰ ਦੀ ਕੋਸ਼ਿਸ਼ ਅਤੇ ਹਿੰਸਕ ਹਰਕਤਾਂ ਲਈ ਕੇਸ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਮਹਾਰਾ ਨੇ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਨੇਪਾਲ ਦੀ ਸੰਸਦ ਦੇ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

 

ਆਪਣੇ ਅਸਤੀਫ਼ੇ ਵਿੱਚ ਮਹਾਰਾ ਨੇ ਕਿਹਾ ਸੀ ਕਿ ਉਸਨੇ ਦੋਸ਼ਾਂ ਦੀ ਨਿਰਪੱਖ ਜਾਂਚ ਲਈ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

 

ਨਿਊਜ਼ ਪੋਰਟਲ 'ਹਮਰੋ ਕੁਰਾ' 'ਤੇ ਜਾਰੀ ਇਕ ਵੀਡੀਓ ਵਿਚ ਪੀੜਤ ਔਰਤ ਦਾਅਵਾ ਕਰ ਰਹੀ ਹੈ ਕਿ ਉਹ ਮਹਾਰਾ ਨੂੰ ਸਾਲਾਂ ਤੋਂ ਜਾਣਦੀ ਹੈ ਤੇ ਮਹਰਾ ਉਸ ਨਾਲ ਪਹਿਲਾਂ ਵੀ ਕਈ ਵਾਰ ਮਾੜਾ ਸਲੂਕ ਕਰ ਚੁੱਕਾ ਹੈ। ਔਰਤ ਨੇ ਕਿਹਾ ਕਿ ਮਹਾਰਾ ਉਥੇ ਪਹੁੰਚਿਆ ਸੀ ਜਦੋਂ ਉਹ 23 ਸਤੰਬਰ ਨੂੰ ਆਪਣੇ ਕਿਰਾਏ ਦੇ ਮਕਾਨ ਵਿੱਚ ਇਕੱਲੀ ਸੀ। ਮਹਾਰਾ ਸ਼ਰਾਬ ਦੀ ਹਾਲਤ ਚ ਸੀ ਤੇ ਉਸਨੂੰ ਘਰ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮਹਾਰਾ ਨੇ ਉਸਦੀ ਨਹੀਂ ਸੁਣੀ। ਜਦੋਂ ਔਰਤ ਨੇ ਮਹਾਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਔਰਤ ਨਾਲ ਤਾਕਤ ਦੇ ਜ਼ੋਰ ’ਤੇ ਉਸ ਨਾਲ ਜ਼ਬਰਦਸਤੀ ਕੀਤੀ ਤੇ ਗਾਲਾਂ ਵੀ ਕੱਢੀਆਂ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former Speaker of Nepali Parliament arrested on rape attempt