ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਮੰਦਰ ਦੀ ਭੰਨਤੋੜ ਦੇ ਦੋਸ਼ 'ਚ ਚਾਰ ਗ੍ਰਿਫ਼ਤਾਰ

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇਕ ਮੰਦਰ ਦੀ ਭੰਨਤੋੜ ਦੇ ਦੋਸ਼ ਵਿੱਚ ਚਾਰ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਹਿੰਦੂ ਮੰਤਰੀ ਨੇ ਨਾਬਾਲਗ਼ ਲੜਕਿਆਂ 'ਤੇ ਈਸ਼ਨਿੰਦਾ ਦਾ ਦੋਸ਼ ਲਾਉਣ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ਇੱਕ ਮੀਡੀਆ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ।


ਡਾਨ ਅਖ਼ਬਾਰ ਨੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਫੜੇ ਗਏ ਲੜਕੇ 15, 13, 13 ਅਤੇ 12 ਸਾਲ ਦੇ ਸਨ। ਉਨ੍ਹਾਂ ਨੇ ਅਪਰਾਧ ਮੰਨ ਲਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਮੰਦਰ ਤੋਂ ਪੈਸੇ ਚੋਰੀ ਕਰ ਲਈ ਜਿਹਾ ਕੀਤਾ ਸੀ।

 

ਐਤਵਾਰ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਸਿੰਧ ਪ੍ਰਾਂਤ ਦੇ ਥਾਰ ਦੇ ਕਸਬਾ ਛਾਛਰੋ ਨੇੜੇ ਇੱਕ ਪਿੰਡ ਵਿੱਚ ਮਾਤਾ ਦੇਵਲ ਭਿੱਟਾਨੀ ਮੰਦਿਰ ਵਿੱਚ ਤੋੜਭੰਨ ਕੀਤੀ। ਉਨ੍ਹਾਂ ਨੇ ਭਗਵਾਨ ਦੀਆਂ ਮੂਰਤੀਆਂ ਦਾ ਅਪਮਾਨ ਕੀਤਾ। ਥਾਰ ਦੇ ਸੀਨੀਅਰ ਪੁਲਿਸ ਕਪਤਾਨ ਅਬਦੁੱਲਾ ਅਹਮਦਯਾਰ ਦੇ ਨਿਰਦੇਸ਼ਾਂ 'ਤੇ ਸੋਮਵਾਰ ਨੂੰ ਐਫਆਈਆਰ ਦਰਜ ਕੀਤੀ ਗਈ।

 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਛਾਛਰੋ ਦੇ ਰਹਿਣ ਵਾਲੇ ਚਾਰ ਲੜਕਿਆਂ ਨੂੰ ਪੂਜਾ ਵਾਲੀ ਥਾਂ 'ਤੇ ਭੰਨਤੋੜ ਦੇ ਦੋਸ਼ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਸਿੰਧ ਪ੍ਰਦੇਸ਼ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਹਰੀ ਰਾਮ ਕਿਸ਼ੋਰੀ ਲਾਲ ਨੇ ਪੁਲੀਸ ਨੂੰ ਕਿਹਾ ਕਿ ਉਹ ਦੋਸ਼ੀਆਂ ਵਿਰੁਧ ਈਸ਼ਨਿੰਦਾ ਦਾ ਮਾਮਲਾ ਦਰਜ ਕਰਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four arrested in Pakistan for temple vandalism