ਅਮਰੀਕਾ ਦੇ ਸੂਬੇ ਉਟਾਹ ਚ ਸ਼ੁੱਕਰਵਾਰ (17 ਜਨਵਰੀ) ਨੂੰ ਇੱਕ ਘਰ ‘ਚ ਹੋਈ ਗੋਲੀਬਾਰੀ ਚ ਚਾਰ ਵਿਅਕਤੀ ਮਾਰੇ ਗਏ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਅਤੇ ਮੀਡੀਆ ਨੇ ਇਹ ਜਾਣਕਾਰੀ ਦਿੱਤੀ।
ਹਮਲਾ ਸੂਬੇ ਦੀ ਰਾਜਧਾਨੀ ਸਾਲਟ ਲੇਕ ਸਿਟੀ ਦੇ ਬਾਹਰਵਾਰ ਗ੍ਰਾਂਟਸਵਿਲੇ ਦੇ ਛੋਟੇ ਜਿਹੇ ਕਸਬੇ ਵਿੱਚ ਹੋਇਆ। ਗ੍ਰਾਂਟਸਵਿਲੇ ਦੇ ਪੁਲਿਸ ਅਧਿਕਾਰੀ ਰੋਂਡਾ ਫੀਲਡਜ਼ ਨੇ ਕਿਹਾ, "ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਉਨ੍ਹਾਂ ਨੇ ਘਰ ਨੂੰ ਖਾਲੀ ਕਰਵਾ ਲਿਆ ਤੇ ਚਾਰੇ ਮ੍ਰਿਤਕਾਂ ਦਾ ਪਤਾ ਲਗਾਇਆ।
ਫੀਲਡਜ਼ ਨੇ ਕਿਹਾ ਕਿ ਪੁਲਿਸ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਰਹੀ ਹੈ ਅਤੇ ਪੰਜਵਾਂ ਪੀੜਤ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਓਟਾਹ ਦੇ ਰਾਜਪਾਲ ਗੈਰੀ ਹਰਬਰਟ ਨੇ ਟਵਿੱਟਰ 'ਤੇ ਕਿਹਾ,' ਅਸੀਂ ਅੱਜ ਰਾਤ ਗ੍ਰਾਂਟਸਵਿਲੇ ਤੋਂ ਆਈ ਭਿਆਨਕ ਖ਼ਬਰ ਤੋਂ ਦੁਖੀ ਹਾਂ। ਅਸੀਂ ਨਿਰਦੋਸ਼ ਲੋਕਾਂ ਦੀ ਹੱਤਿਆ 'ਤੇ ਡੂੰਘਾ ਸੋਗ ਪ੍ਰਗਟ ਕਰਦੇ ਹਾਂ।'