ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਚ-1 ਬੀ ਵੀਜ਼ਾ ਧੋਖਾਧੜੀ 'ਚ 4 ਭਾਰਤੀ ਅਮਰੀਕੀ ਅਧਿਕਾਰੀ ਗ੍ਰਿਫਤਾਰ, ਹੋ ਸਕਦੀ ਹੈ 5 ਸਾਲ ਦੀ ਸਜ਼ਾ

ਦੋ ਆਈਟੀ ਸਟਾਫਿੰਗ ਕੰਪਨੀਆਂ ਦੇ ਚਾਰ ਭਾਰਤੀ ਅਮਰੀਕੀ ਕਰਮਚਾਰੀਆਂ ਨੂੰ ਧੋਖਾਧੜੀ ਦੇ ਤਰੀਕੇ ਨਾਲ ਐਚ-1 ਬੀ ਵੀਜ਼ਾ ਪ੍ਰੋਗਰਾਮ ਦਾ ਇਸਤੇਮਾਲ ਕਰਨ ਲਈ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਹੈ। ਨਿਆਂਇਕ ਵਿਭਾਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਰਾਹੀਂ ਆਪਣੇ ਮੁਕਾਬਲੇਬਾਜ਼ਾਂ ਦੀ ਤੁਲਨਾ ਵਿੱਚ ਅਢੁਕਵਾਂ ਲਾਭ ਪ੍ਰਾਪਤ ਕੀਤਾ ਹੈ।

 

ਡੋਨਾਲਡ ਟ੍ਰੰਪ ਪ੍ਰਸ਼ਾਸ਼ਨ ਪਹਿਲਾਂ ਹੀ ਹਰਮਨਪਿਆਰੇ ਐਚ-1 ਬੀ ਵੀਜ਼ਾ ਪ੍ਰੋਗਰਾਮ ਵਿਰੁਧ ਮੁਹਿੰਮ ਛੇੜ ਰੱਖੀ ਹੈ। ਐਚ-1ਬੀ ਇੱਕ ਗ਼ੈਰ  ਇੰਮੀਗ੍ਰੇਸ਼ਨ ਵੀਜ਼ਾ ਹੈ ਜਿਸ ਰਾਹੀਂ ਅਮਰੀਕੀ ਕੰਪਨੀਆਂ ਵਿਸ਼ੇਸ਼ ਕੰਮ ਕਾਜ ਲਈ ਵਿਦੇਸ਼ੀ ਪੇਸ਼ੇਵਰਾਂ ਦੀਆਂ ਨਿਯੁਕਤੀਆਂ ਕਰਦੀਆਂ ਹਨ।

 

ਨਿਆਂਇਕ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਵਿਜੈ ਮਾਨੇ (39), ਵੈਂਕੇਟਰਮੰਨਾ ਮੰਨਮ (47) ਅਤੇ ਫੇਰੈਂਡੋ ਸਿਲਵਾ (53) ਨੂੰ ਨਿਊ ਜਰਸੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉੱਥੇ ਹੀ ਸਤੀਸ਼ ਵੇਮੂਰੀ (52) ਨੂੰ ਕੈਲੀਫੋਰਨੀਆ ਤੋਂ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਲੋਕਾਂ ਨੂੰ ਵੀਜ਼ਾ ਧੋਖਾਧੜੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।


ਵੇਮੁਰੀ ਇੱਕ ਜੁਲਾਈ ਨੂੰ ਅਮਰੀਕੀ ਮੈਜਿਸਟ੍ਰੇਟ ਸਟੀਵਨ ਸੀ ਮੇਨੀਅਨ ਸਾਹਮਣੇ ਪੇਸ਼ ਹੋਏ। ਉਥੇ, ਮੰਤਮ ਅਤੇ ਸਿਲਵਾ ਅਮਰੀਕੀ ਮੈਜਿਸਟ੍ਰੇਟ ਜੱਜ ਲੇਡਾ ਡਨ ਦੇ ਸਾਹਮਣੇ ਨੇਵਾਰਕ ਸੰਘੀ ਅਦਾਲਤ ਵਿੱਚ 25 ਜੂਨ ਨੂੰ ਪੇਸ਼ ਹੋਏ। ਮਾਨੇ 27 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਏ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Four Indian American executives arrested in US for H 1B visa fraud