ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰਾਂਸ ਨੇ ਯੂਰਪੀਅਨ ਸੰਸਦ ’ਚ CAA ਵਿਰੁੱਧ ਪ੍ਰਸਤਾਵ 'ਤੇ ਦਿੱਤਾ ਸਪੱਸ਼ਟੀਕਰਨ

ਫਰਾਂਸ ਨੇ ਯੂਰਪੀਅਨ ਯੂਨੀਅਨ (ਈਯੂ) ਦੀ ਸੰਸਦ ਵੱਲੋਂ ਸਿਟੀਜ਼ਨਸ਼ਿਪ ਸੋਧ ਐਕਟ (ਸੀਏਏ) ਵਿਰੁੱਧ ਮਤਾ ਪਾਸ ਕਰਨ ਤੋਂ ਬਾਅਦ ਪੈਦਾ ਹੋਏ ਵਿਵਾਦ ਨੂੰ ਸਪੱਸ਼ਟ ਕਰ ਦਿੱਤਾ ਹੈ। ਯੂਰਪੀਅਨ ਯੂਨੀਅਨ ਦੇ ਬਾਨੀ ਮੈਂਬਰ ਦੇਸ਼ਾਂ ਚੋਂ ਇੱਕ ਫਰਾਂਸ ਦੇ ਇੱਕ ਕੂਟਨੀਤਕ ਸਰੋਤ ਨੇ ਇਸਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਹੈ।

 

ਯੂਰਪੀਅਨ ਯੂਨੀਅਨ ਦੀ 751 ਮੈਂਬਰੀ ਸੰਸਦ ਦੇ ਲਗਭਗ 600 ਸੰਸਦ ਮੈਂਬਰਾਂ ਨੇ ਸੀਏਏ ਵਿਰੁੱਧ 6 ਮਤੇ ਪਾਸ ਕੀਤੇ ਸਨ। ਇਨ੍ਹਾਂ ਪ੍ਰਸਤਾਵਾਂ ਚ ਕਿਹਾ ਗਿਆ ਹੈ ਕਿ ਇਸ ਕਾਨੂੰਨ ਦਾ ਲਾਗੂ ਹੋਣਾ ਭਾਰਤ ਦੀ ਨਾਗਰਿਕਤਾ ਪ੍ਰਣਾਲੀ ਵਿੱਚ ਇੱਕ ਖ਼ਤਰਨਾਕ ਤਬਦੀਲੀ ਨੂੰ ਦਰਸਾਉਂਦਾ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

 

ਸੂਤਰਾਂ ਨੇ ਦੱਸਿਆ ਕਿ ਫਰਾਂਸ ਲਈ ਸੀਏਏ ਭਾਰਤ ਦਾ ਅੰਦਰੂਨੀ ਰਾਜਨੀਤਿਕ ਵਿਸ਼ਾ ਹੈ। ਇਹ ਕਈਂ ਮੌਕਿਆਂ 'ਤੇ ਸਪੱਸ਼ਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਰਪੀਅਨ ਸੰਸਦ ਮੈਂਬਰ ਦੇਸ਼ਾਂ ਅਤੇ ਯੂਰਪੀਅਨ ਕਮਿਸ਼ਨ ਦੀ ਸੁਤੰਤਰ ਸੰਸਥਾ ਹੈ।

 

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀਏਏ ਭਾਰਤ ਦਾ ਪੂਰੀ ਤਰ੍ਹਾਂ ਅੰਦਰੂਨੀ ਵਿਸ਼ਾ ਹੈ ਅਤੇ ਸੰਸਦ ਦੇ ਦੋਵੇਂ ਸਦਨਾਂ ਵਿਚ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਕਾਨੂੰਨ ਨੂੰ ਲੋਕਤੰਤਰੀ ਢੰਗ ਨਾਲ ਅਪਣਾਇਆ ਗਿਆ ਹੈ। ਈਯੂ ਸੰਸਦ ਵਿੱਚ ਪ੍ਰਸਤਾਵਾਂ ਦੇ ਭਾਰਤ ਦੇ ਵਿਰੋਧ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਅਧਿਕਾਰੀ ਨੇ ਕਿਹਾ, ਕਾਨੂੰਨੀ ਪ੍ਰਕਿਰਿਆ ਅਨੁਸਾਰ ਨਾਗਰਿਕਤਾ ਦੇਣ ਦੇ ਰਾਹ ’ਤੇ ਚੱਲਣ ਵਾਲਾ ਹਰ ਸਮਾਜ ਸੰਦਰਭ ਅਤੇ ਯੋਗਤਾ ਦੋਵਾਂ ਨੂੰ ਹੀ ਮੰਨਦਾ ਹੈ। ਇਹ ਪੱਖਪਾਤ ਨਹੀਂ ਹੈ।'

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:France clarifies on proposal against CAA in European Parliament