ਭਾਰਤ ਲਈ ਅੱਜ ਦਾ ਦਿਨ ਇਤਿਹਾਸਕ ਦਿਨ ਹੈ। ਫਰਾਂਸ ਨੇ ਅੱਜ ਭਾਰਤ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਸੌਂਪ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਰਾਫ਼ੇਲ ਲੜਾਕੂ ਜਹਾਜ਼ ਨੂੰ ਫਰਾਂਸ ਦੇ ਬੋਰਡੋਕਸ ਵਿਖੇ ਏਅਰਬੇਸ ਤੋਂ ਪ੍ਰਾਪਤ ਕੀਤਾ।
ਰਾਜਨਾਥ ਸਿੰਘ ਦੋ ਦਿਨਾਂ ਫਰਾਂਸ ਦੀ ਯਾਤਰਾ 'ਤੇ ਹਨ, ਜਿਥੇ ਉਨ੍ਹਾਂ ਨੇ ਰਾਫੇਲ ਜਹਾਜ਼ ਮਿਲਣ ਤੋਂ ਪਹਿਲਾਂ ਉਸ ਦੀ ਭਾਰਤੀ ਰਵਾਇਤਾ ਮੁਤਾਬਕ ਹਥਿਆਰ-ਪੂਜਾ ਕੀਤੀ। ਰਾਜਨਾਥ ਡਸਾਲਟ ਦੇ ਪਲਾਂਟ 'ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਰਾਫੇਲ ਚ ਉਡਾਣ ਭਰਨ ਦਾ ਵੀ ਪ੍ਰੋਗਰਾਮ ਹੈ।
ਦੱਸ ਦੇਈਏ ਕਿ ਇਹ ਜਹਾਜ਼ ਏਅਰਫੋਰਸ ਦੇ ਚੀਫ ਰਾਕੇਸ਼ ਭਦੋਰੀਆ ਦੇ ਨਾਮ 'ਤੇ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਇਹ ਜਹਾਜ਼ ਮਿਲਣ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੀ ਤਾਕਤ ਵਧ ਜਾਵੇਗੀ। ਭਾਰਤ ਦੁਆਰਾ ਪ੍ਰਾਪਤ ਕੀਤੇ ਜਾਣ ਵਾਲੇ ਜਹਾਜ਼ ਦੀ ਪੂਛ (ਟੇਲ) ਨੰਬਰ RB-001 ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਪੈਰਿਸ ਤੋਂ ਮੈਰੀਨਾਕ ਲਈ ਫ੍ਰੈਂਚ ਏਅਰ ਫੋਰਸ ਦੇ ਜਹਾਜ਼ ਚ ਡਸਾਲਟ ਪਲਾਂਟ ਵਿਖੇ ਪਹੁੰਚੇ ਸਨ। ਜਿਥੇ ਅਧਿਕਾਰਤ ਪ੍ਰੋਗਰਾਮ ਚ ਰਾਫੇਲ ਜਹਾਜ਼ ਭਾਰਤ ਨੂੰ ਸੌਂਪਿਆ ਗਿਆ।



.