ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਵਧੀਆ ਖਾਣ-ਪੀਣ’ ਦਾ ਦੋਸ਼ ਲੱਗਣ ’ਤੇ ਫ੍ਰਾਂਸ ਦੇ ਮੰਤਰੀ ਨੇ ਦਿੱਤਾ ਅਸਤੀਫਾ

ਕੀ ਤੁਸੀਂ ਸੁਣਿਆ ਹੈ ਕਿ ਕੋਈ ਆਗੂ ਜਾਂ ਮੰਤਰੀ ਖਾਣ-ਪੀਣ ਦੇ ਦੋਸ਼ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੋਵੇ? ਪਰ ਅਜਿਹਾ ਫ੍ਰਾਂਸ ਚ ਹੋਇਆ ਹੈ। ਸੁਖ-ਸਹੂਲਤਾਂ ਵਾਲੇ ਜੀਵਨ ਜੀਊ ਅਤੇ ਫਿਜ਼ੂਲ-ਖਰਚੀ ਦੇ ਦੋਸ਼ਾਂ ਤੋਂ ਘਿਰਣ ਮਗਰੋਂ ਫ੍ਰਾਂਸ ਦੇ ਵਾਤਾਵਰਨ ਮੰਤਰੀ ਫ੍ਰਾਸੰਵਾਂ ਦਿ ਰੂਗੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।

 

ਰੂਗੀ ਨੇ ਕਿਹਾ, ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਮੀਡੀਆ ਦੁਆਰਾ ਕੀਤੀ ਜਾ ਰਹੀ ਲੀਚਿੰਗ ਨਾਲ ਮੇਰੇ ਲਈ ਪਿੱਛੇ ਹਟਣਾ ਜ਼ਰੂਰੀ ਹੋ ਗਿਆ। ਮੈਂ ਅੱਜ ਸਵੇਰ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਸੌਂਪ ਦਿੱਤਾ।

 

ਦੱਸਣਯੋਗ ਹੈ ਕਿ ਰੂਗੀ ਸਰਕਾਰ ਚ ਪ੍ਰਧਾਨ ਮੰਤਰੀ ਐਡਵਰਡ ਫ਼ਿਲਿਪ ਮਗਰੋਂ ਦੂਜੇ ਨੰਬਰ ’ਤੇ ਸਨ। ਮੀਡੀਆ ਚ ਖ਼ਬਰ ਆਈ ਸੀ ਕਿ ਉਹ ਆਲੀਸ਼ਾਨ ਜੀਵਨ ਜੀਊਂਦੇ ਹਨ ਤੇ ਬੇਮਤਲਬ-ਖਰਚਾ ਕਰਦੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:French environment minister quits over reports of lavish dinners