ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

G7 ਸੰਮੇਲਨ 2019: ਫਰਾਂਸ ’ਚ ਬ੍ਰਿਟਿਸ਼ PM ਬੋਰਿਸ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ

G7 ਸੰਮੇਲਨ 2019: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ7 ਸੰਮੇਲਨ ਵਿਚ ਸ਼ਾਮਲ ਹੋਣ ਲਈ ਐਤਵਾਰ ਨੂੰ ਫਰਾਂਸ ਪਹੁੰਚੇ। 45ਵਾਂ ਜੀ7 ਸੰਮੇਲਨ 24 ਤੋਂ 26 ਅਗਸਤ 2019 ਨੂੰ ਫਰਾਂਸ ਦੇ ਬਿਆਰਿਟਜ਼ ਚ ਕਰਵਾਇਆ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੀਐਮ ਮੋਦੀ ਨੇ ਫਰਾਂਸ ਪੁੱਜ ਕੇ ਬ੍ਰਿਟਿਸ਼ PM ਬੋਰਿਸ ਨਾਲ ਮੁਲਾਕਾਤ ਕੀਤੀ।

 

ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰ ਸਕਦੇ ਹਨ ਤੇ ਇਸ ਦੌਰਾਨ ਕਸ਼ਮੀਰ ਦੇ ਮੁੱਦੇ 'ਤੇ ਵੀ ਗੱਲਬਾਤ ਹੋ ਸਕਦੀ ਹੈ।

 

ਇਸ ਤੋਂ ਇਲਾਵਾ ਇਥੇ ਉਹ ਵਿਸ਼ਵ ਪੱਧਰੀ ਮੁੱਦਿਆਂ ਜਿਵੇਂ ਵਾਤਾਵਰਣ, ਜਲਵਾਯੂ ਅਤੇ ਡਿਜੀਟਲ ਤਬਦੀਲੀ 'ਤੇ ਗੱਲ ਕਰਨਗੇ ਤੇ ਵਿਸ਼ਵ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।

 

ਮੋਦੀ ਤਿੰਨ ਦੇਸ਼ਾਂ ਫਰਾਂਸ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੀ ਯਾਤਰਾ ਕਰਨ ਤੋਂ ਬਾਅਦ ਮਨਾਮਾ ਤੋਂ ਇਥੇ ਪਹੁੰਚੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:G7 Summit 2019: PM Modi meets British PM Boris in France