ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਲਬਰਨ ’ਚ ਫੜਿਆ ਜੇਬ–ਕਤਰਿਆਂ ਦਾ ਗਿਰੋਹ, ਦੋ ਭਾਰਤੀ ਵੀ ਸ਼ਾਮਲ

ਮੈਲਬਰਨ ’ਚ ਫੜਿਆ ਜੇਬ–ਕਤਰਿਆਂ ਦਾ ਗਿਰੋਹ, ਦੋ ਭਾਰਤੀ ਵੀ ਸ਼ਾਮਲ

ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੀ ਪੁਲਿਸ ਨੇ ਸ਼ੱਕੀ ਜੇਬ–ਕਤਰਿਆਂ ਦੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ; ਜਿਨ੍ਹਾਂ ਵਿੱਚ ਦੋ ਭਾਰਤੀ ਮੂਲ ਦੇ ਨਾਗਰਿਕ ਵੀ ਸ਼ਾਮਲ ਹਨ। ਇਹ ਵਿਰੋਹ ਜ਼ਿਆਦਾਤਰ ਸਰਕਾਰੀ ਵਾਹਨਾਂ ’ਚ ਯਾਤਰਾ ਕਰਨ ਵਾਲੇ ਲੋਕਾਂ ਤੇ ਮੈਲਬਰਨ ਦੇ ਕੇਂਦਰੀ ਬਿਜ਼ਨੇਸ ਜ਼ਿਲ੍ਹੇ ’ਚ ਆਉਣ ਵਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ।

 

 

ਖ਼ਬਰ ਏਜੰਸੀ ‘ਪੀਟੀਆਈ’ ਮੁਤਾਬਕ ਜੇਬ–ਕਤਰਿਆਂ ਦਾ ਇਹ ਗਿਰੋਹ ਸੱਤ ਜਣਿਆਂ ਦਾ ਹੈ ਤੇ ਉਹ ਸਾਰੇ ਹੀ ਗ੍ਰਿਫ਼ਤਾਰ ਕਰ ਲਏ ਗਏ ਹਨ। ਇਨ੍ਹਾਂ ਵਿੱਚੋਂ ਪੰਜ ਸ੍ਰੀਲੰਕਾਈ ਹਨ; ਜਿਨ੍ਹਾਂ ਦੀ ਉਮਰ 25 ਤੋਂ 28 ਸਾਲਾਂ ਦੇ ਵਿਚਕਾਰ ਹੈ। ਇਨ੍ਹਾਂ ਸਭਨਾਂ ਉੱਤੇ ਚੋਰੀ ਨਾਲ ਸਬੰਧਤ ਇਲਜ਼ਾਮ ਲੱਗੇ ਹੋਏ ਹਨ।

 

 

ਪੀਟੀਆਈ ਨੇ ਇਹ ਖ਼ਬਰ ਰੋਜ਼ਾਨਾ ‘ਦਿ ਏਜ’ ਦੇ ਹਵਾਲੇ ਨਾਲ ਦਿੱਤੀ ਹੈ। ਇਸ ਅਖ਼ਬਾਰ ਦੀ ਰਿਪੋਰਟ ਮੁਤਾਬਕ ਰੇਲ ਗੱਡੀਆਂ ਤੇ ਟ੍ਰਾਮਜ਼ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਹੀ ਚੋਰੀਆਂ ਤੇ ਲੁੱਟਾਂ–ਖੋਹਾਂ ਦੀਆਂ ਕਈ ਵਾਰਦਾਤਾਂ ਵਾਪਰੀਆਂ ਸਨ।

 

 

ਸ਼ਾਪਿੰਗ ਮਾਲ ’ਚ ਆਉਣ ਵਾਲੇ ਖ਼ਰੀਦਦਾਰਾਂ ਦੀਆਂ ਵੀ ਕਈ ਕੀਮਤੀ ਲੁੱਟੀਆਂ ਜਾਂਦੀਆਂ ਰਹੀਆਂ ਹਨ। ਵਿਕਟੋਰੀਆ ਵਿਖੇ ਸਥਾਨਕ ਪੁਲਿਸ ਨੇ ਸਨਸ਼ਾਈਨ ਤੇ ਟਾਰਨੀਟ ਉੱਪ–ਨਗਰਾਂ ’ਚ ਇਸੇ ਗਿਰੋਹ ਦੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਬਾਕੀ ਦੇ ਜੇਬ–ਕਤਰਿਆਂ ਨੂੰ ਪਿਛਲੇ ਐਲਬੀਅਨ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਆਸਟ੍ਰੇਲੀਆ ਬਾਰਡਰ ਫ਼ੋਰਸ ਹੁਣ ਇਨ੍ਹਾਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਡੀਪੋਰਟ ਕਰਨ ਬਾਰੇ ਵਿਚਾਰ ਕਰ ਸਕਦੀ ਹੈ। ਸਾਰਜੈਂਟ ਕ੍ਰਿਸ ਓ’ਬ੍ਰਾਇਨ ਨੇ ਦੱਸਿਆ ਕਿ ਉਨ੍ਹਾਂ ਨੇ ਲੁੱਟਾਂ–ਖੋਹਾਂ ਦੀਆਂ ਕਈ ਵਾਰਦਾਤਾਂ ਦੀ ਕਈ ਮਹੀਨੇ ਤਹਿਕੀਕਾਤ ਕਰਨ ਤੋਂ ਬਾਅਦ ਇਸ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gang of Picpockets arrested in Melbourne Two Indians also included