ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਕਬਰ ’ਚੋਂ ਔਰਤ ਦੀ ਲਾਸ਼ ਕੱਢ ਕੇ ਸਮੂਹਕ ਬਲਾਤਕਾਰ

ਪਾਕਿਸਤਾਨ ’ਚ ਕਬਰ ’ਚੋਂ ਔਰਤ ਦੀ ਲਾਸ਼ ਕੱਢ ਕੇ ਸਮੂਹਕ ਬਲਾਤਕਾਰ

ਪਾਕਿਸਤਾਨ ’ਚ ਬਹੁਤ ਕੁੱਝ ਅਜਿਹਾ ਅੱਲੋਕਾਰਾ ਹੀ ਹੋ ਰਿਹਾ ਹੈ, ਜੋ ਛੇਤੀ ਕਿਤੇ ਦੁਨੀਆ ਦੇ ਹੋਰ ਕਿਸੇ ਵੀ ਸਥਾਨ ’ਤੇ ਨਹੀਂ ਵਾਪਰਦਾ। ਇੰਝ ਜਾਪਦਾ ਹੈ ਕਿ ਇਸ ਦੇਸ਼ ਦੇ ਲੋਕ ਵੀ ਹੁਣ ਆਪਣੇ ਸਿਆਸੀ ਆਗੂਆਂ ਜਿਹੇ ਅਨੈਤਿਕ ਤੇ ਅੱਤਵਾਦੀਆਂ ਵਰਗੇ ਬੇਰਹਿਮ ਹੁੰਦੇ ਜਾ ਰਹੇ ਹਨ। ਹੁਣ ਇੱਥੇ ਅਜਿਹਾ ਸ਼ਰਮਨਾਕ ਕਾਰਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਇੱਥੇ ਇੱਕ ਔਰਤ ਦੀ ਲਾਸ਼ ਨੂੰ ਕਬਰ ਵਿੱਚੋਂ ਬਾਹਰ ਕੱਢ ਕੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ।

 

 

ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰ ਇਸ ਭਿਆਨਕ ਅਨੈਤਿਕ ਘਟਨਾ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕਰਵਾਉਣਾ ਚਾਹੁੰਦੇ। ਇਹ ਘਿਨਾਉਣਾ ਕਾਂਡ ਸਾਹਮਣੇ ਆਉਣ ਤੋਂ ਬਾਅਦ ਇਸਮਾਇਲ ਗੋਠ ਕਬਰਿਸਿਤਾਨ ਕੋਲ ਵੱਡੀ ਗਿਣਤੀ ਵਿੱਚ ਉਸ ਔਰਤ ਦੇ ਪਰਿਵਾਰਕ ਮੈਂਬਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਇਕੱਠੇ ਹੋ ਗਏ।

 

 

ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੀ ਲਾਸ਼ ਨੂੰ ਕੁਝ ਲੋਕਾਂ ਨੇ ਕਬਰ ’ਚੋਂ ਬਾਹਰ ਕੱਢਿਆ ਤੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਲਾਸ਼ ਹਾਲੇ ਇੱਕ ਦਿਨ ਪਹਿਲਾਂ ਹੀ ਦਫ਼ਨਾਈ ਗਈ ਸੀ। ‘ਜਿਓ ਨਿਊਜ਼’ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸ਼ਰਮਨਾਕ ਕਾਰੇ ਪਿੱਛੇ ਕੁੱਲ ਕਿੰਨੇ ਲੋਕ ਜ਼ਿੰਮੇਵਾਰ ਹਨ, ਹਾਲੇ ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ।

 

 

ਕਬਰਿਸਤਾਨ ਵਿੱਚ ਰੱਖ–ਰਖਾਅ ਲਈ ਜ਼ਿੰਮੇਵਾਰ ਚੌਕੀਦਾਰ ਨੇ ਦੱਸਿਆ ਕਿ ਇੱਕ ਕੁੱਤੇ ਨੇ ਤਾਜ਼ਾ ਬਣੀ ਕਬਰ ਤੋਂ ਸਲੈਬ ਹਟਾ ਦਿੱਤੀ ਸੀ। ਪਰ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰ ਅਜਿਹਾ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਕੁੱਤਾ ਇੰਨੀ ਭਾਰੀ ਸਲੈਬ ਉਸ ਕਬਰ ਤੋਂ ਹਟਾ ਨਹੀਂ ਸਕਦਾ।

 

 

ਉਨ੍ਹਾਂ ਇਹ ਵੀ ਕਿਹਾ ਕਿ ਕਬਰ ਪੁੱਟਣ ਵਾਲਾ ਵਿਅਕਤੀ ਬਾਅਦ ’ਚ ਕਬਰਿਸਤਾਨ ਤੋਂ ਗ਼ਾਇਬ ਹੋ ਗਿਆ।

 

 

ਇਸ ਦੌਰਾਨ ਪੁਲਿਸ ਨੇ ਘਟਨਾ ਸਥਾਨ ਤੋਂ ਕੁਝ ਸਬੂਤ ਇਕੱਠੇ ਕੀਤੇ ਹਨ ਤੇ ਪੁਸ਼ਟੀ ਕੀਤੀ ਹੈ ਕਿ ਕਬਰ ਪੁੱਟਣ ਵਾਲਾ ਵਿਅਕਤੀ ਲਾਪਤਾ ਹੈ। ਉਸ ਦੀ ਭਾਲ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੇ ਪੁਲਿਸ ਸਾਹਮਣੇ ਇਸ ਮਾਮਲੇ ’ਤੇ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਇੱਛਾ ਨਹੀਂ ਪ੍ਰਗਟਾਈ। ਉਂਝ ਉਹ ਇਸ ਗੱਲ ’ਤੇ ਵੱਧ ਜ਼ੋਰ ਦੇ ਰਹੇ ਹਨ ਕਿ ਅੱਗੇ ਤੋਂ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gang Rape with dead body after exhuming it in Pakistan