ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੀਤਾ ਗੋਪੀਨਾਥ ਆਈਐਮਐਫ਼ ਦੀ ਚੀਫ਼ ਇਕਨੋਮਿਸਟ ਨਿਯੁਕਤ

ਭਾਰਤੀ ਮੂਲ ਦੀ ਅਰਥ ਸ਼ਾਸਤਰ ਗੀਤਾ ਗੋਪੀਨਾਥ ਨੂੰ ਇੰਟਰਨੈਸ਼ਨਲ ਮਾਨੀਟਰੀ ਫ਼ੰਡ ਦਾ ਚੀਫ਼ ਇਕਨੋਮਿਸਟ ਨਿਯੁਕਤ ਕੀਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਮਗਰੋਂ ਇਹ ਦੂਜੀ ਵਾਰ ਹੈ ਜਦੋਂ ਕਿਸੇ ਭਾਰਤੀ ਨੂੰ ਇਸ ਅਹੁਦੇ ਦੀ ਜਿ਼ੰਮੇਵਾਰੀ ਦਿੱਤੀ ਗਈ ਹੈ।

 

ਆਈਐਮਐਫ਼ ਦੇ ਬਿਆਨ ਮੁਤਾਬਕ ਗੋਪੀਨਾਥ ਓਬਸਟਫੀਲਡ ਦੀ ਥਾਂ ਲੈਣਗੀ। ਓਬਸਟਫੀਲਡ ਇਸ ਸਾਲ 2018 ਚ ਰਿਟਾਇਰ ਹੋਣਗੇ।

 

ਆਈਐਮਐਫ਼ ਦੀ ਪ੍ਰਬੰਧਕ ਨਿਰਦੇਸ਼ਕ ਕ੍ਰਿਸਟੀਨ ਲੋਗਾਰਡ ਨੇ ਕਿਹਾ, ਗੋਪੀਨਾਥ ਦੁਨੀਆ ਦੀ ਬੇਹਰੀਨ ਅਰਥਸ਼ਾਸਤਰੀਆਂ ਚੋਂ ਇੱਕ ਹਨ। ਉਨ੍ਹਾਂ ਕੋਲ ਕਮਾਲ ਦੀ ਸਿੱਖਿਆ ਯੋਗਤਾ ਨਾਲ ਵਪਾਰਕ ਅੰਤਰਰਾਜੀ ਤਜੂਰਬਾ ਵੀ ਹੈ।

 

ਦੱਸਣਯੋਗ ਹੈ ਕਿ ਗੀਤਾ ਗੋਪੀਨਾਥ ਫਿਲਹਾਲ ਹਾਰਵਰਡ ਯੂਨੀਵਰਸਿਟੀ ਚ ਪ੍ਰੋਫੈਸਰ ਹਨ। ਗੋਪੀਨਾਥ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਏ ਅਤੇ ਦਿੱਲੀ ਸਕੂਲ ਆਫ਼ ਇਕਨੋਮਿਕਸ ਅਤੇ ਯੂਨੀਵਰਸਿਟੀ ਆਫ਼ ਵਾਸਿ਼ੰਗਟਨ ਤੋਂ ਐਮਏ ਦੀ ਡਿਗਰੀ ਹਾਸਿਲ ਕੀਤੀ। ਉਸਤੋਂ ਬਾਅਦ ਉਨ੍ਰਾਂ ਨੇ ਅਰਥਸ਼ਾਸਤਰ ਚ ਪੀਐਚਡੀ ਦੀ ਡਿਗਰੀ ਪ੍ਰਿੰਸਟਨ ਯੂਨੀਵਰਸਿਟੀ ਤੋਂ ਸਾਲ 2001 ਚ ਪ੍ਰਾਪਤ ਕੀਤੀ।

 

ਭਾਰਤੀ ਮੁਲ ਦੀ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੂੰ ਇੰਟਰਨੈਸ਼ਨਲ ਮਾਨੀਟਰੀ ਫੰਡ ਦਾ ਚੀਫ ਇਕਨੋਮਿਸਟ ਨਿਯੁਕਤ ਕੀਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਮਗਰੋਂ ਇਹ ਦੂਜੀ ਵਾਰ ਹੈ ਜਦੋਂ ਕਿਸੇ ਭਾਰਤੀ ਮੂਲ ਦੇ ਵਿਅਕਤੀ ਨੂੰ ਇਸ ਅਹੁਦੇ ਦੀ ਜਿ਼ੰਮੇਵਾਰੀ ਸੌਂਪੀ ਗਈ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Geeta Gopinath appointed IMF chief economist