ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਦਿੰਦੇ ਸਾਂ ਕਸ਼ਮੀਰੀ ਅੱਤਵਾਦੀਆਂ ਨੂੰ ਟ੍ਰੇਨਿੰਗ: ਜਨਰਲ ਮੁਸ਼ੱਰਫ਼

ਪਾਕਿ ’ਚ ਦਿੰਦੇ ਸਾਂ ਕਸ਼ਮੀਰੀ ਅੱਤਵਾਦੀਆਂ ਨੂੰ ਟ੍ਰੇਨਿੰਗ: ਜਨਰਲ ਮੁਸ਼ੱਰਫ਼

ਪਾਕਿਸਤਾਨ ਦੇ ਸਾਬਕਾ ਫ਼ੌਜੀ ਜਰਨੈਲ ਅਤੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਹੁਣ ਮੰਨਿਆ ਹੈ ਕਿ ਭਾਰਤੀ ਫ਼ੌਜ ਵਿਰੁੱਧ ਲੜਨ ਲਈ ਕਸ਼ਮੀਰੀਆਂ ਨੂੰ ਪਾਕਿਸਤਾਨ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਸੀ। ਅਜਿਹੇ ਕਸ਼ਮੀਰੀ ਜੋ ਅੱਤਵਾਦੀ ਗਤੀਵਿਧੀਆਂ ਦੀ ਟ੍ਰੇਨਿੰਗ ਲੈਂਦੇ ਸਨ, ਉਨ੍ਹਾਂ ‘ਹੀਰੋ’ ਕਿਹਾ ਜਾਂਦਾ ਸੀ।
 

 

ਜਨਰਲ ਮੁਸ਼ੱਰਫ਼ ਨੇ ਕਿਹਾ ਕਿ ਓਸਾਮਾ ਬਿਨ ਲਾਦੇਨ ਤੇ ਜਲਾਲੁੱਦੀਨ ਹੱਕਾਨੀ ਜਿਹੇ ਅੱਤਵਾਦੀ ਪਾਕਿਸਤਾਨੀ ਨਾਇਕ ਹੁੰਦੇ ਸਨ। ਪਾਕਿਸਤਾਨ ਦੇ ਸਿਆਸੀ ਆਗੂ ਫ਼ਰਹਤੁੱਲ੍ਹਾ ਬਾਬਰ ਵੱਲੋਂ ਬੁੱਧਵਾਰ ਨੂੰ ਟਵਿਟਰ ਉੱਤੇ ਸ਼ੇਅਰ ਕੀਤੇ ਇੱਕ ਵਿਡੀਓ ਵਿੱਚ ਜਨਰਲ ਮੁਸ਼ੱਰਫ਼ ਇੰਝ ਆਖਦੇ ਸੁਣੇ ਗਏ।

 

 

ਜਨਰਲ ਮੁਸ਼ੱਰਫ਼ ਨੇ ਇਹ ਵੀ ਮੰਨਿਆ ਕਿ ਅਫ਼ਗ਼ਾਨਿਸਤਾਨ ’ਚ ਵੀ ਪਾਕਿਸਤਾਨ ਨੇ ਹੀ ਧਾਰਮਿਕ ਅੱਤਵਾਦ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ 1979 ’ਚ ਅਸੀਂ ਪਾਕਿਸਤਾਨ ਨੂੰ ਲਾਭ ਪਹੁੰਚਾਉਣ ਤੇ ਸੋਵੀਅਤ ਸੰਘ (ਮੌਜੂਦਾ ਰੂਸ) ਨੂੰ ਉੱਥੋਂ ਬਾਹਰ ਕੱਢਣ ਲਈ ਅਫ਼ਗ਼ਾਨਿਸਤਾਨ ’ਚ ਧਾਰਮਿਕ ਅੱਤਵਾਦ ਦੀ ਸ਼ੁਰੂਆਤ ਕੀਤੀ ਸੀ।

 

 

ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਮੁਜਾਹਿਦੀਨ (ਅੱਤਵਾਦੀਆਂ) ਨੂੰ ਅਸੀਂ ਟ੍ਰੇਨਿੰਗ ਦਿੱਤੀ। ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਮੁਹੱਈਆ ਕਰਵਾਈ। ਉਹ ਸਾਡੇ ਨਾਇਕ ਸਨ। ਹੱਕਾਨੀ ਸਾਡੇ ਨਾਇਕ ਸਨ। ਓਸਾਮਾ ਬਿਨ ਲਾਦੇਨ ਸਾਡੇ ਨਾਇਕ ਸਨ। ਤਦ ਦਾ ਮਾਹੌਲ ਵੱਖਰਾ ਸੀ ਪਰ ਹੁਣ ਇਹ ਵੱਖਰਾ ਹੈ। ਨਾਇਕ ਬਾਅਦ ’ਚ ਖਲਨਾਇਕ ਬਣ ਗਏ।

 

 

ਕਸ਼ਮੀਰ ’ਚ ਕਥਿਤ ਬਦਅਮਨੀ ਬਾਰੇ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨ ਆਉਣ ਵਾਲੇ ਕਸ਼ਮੀਰੀਆਂ ਨੂੰ ਇੱਥੇ ਨਾਇਕ ਵਾਂਗ ਸੁਆਗਤ ਮਿਲਿਆ। ਅਸੀਂ ਉਨ੍ਹਾਂ ਨੂੰ ਸਿਖਲਾਈ ਦਿੰਦੇ ਸਾਂ ਤੇ ਉਨ੍ਹਾਂ ਦੀ ਹਮਾਇਤ ਕਰਦੇ ਸਾਂ। ਅਸੀਂ ਉਨ੍ਹਾਂ ਨੂੰ ਮੁਜਾਹਿਦੀਨ ਮੰਨਦੇ ਸਾਂ; ਜੋ ਬਾਅਦ ’ਚ ਭਾਰਤੀ ਫ਼ੌਜ ਨਾਲ ਲੜਦੇ ਸਨ।

 

 

ਜਨਰਲ ਮੁਸ਼ੱਰਫ਼ ਨੇ ਮੰਨਿਆ ਕਿ ਲਸ਼ਕਰ–ਏ–ਤੋਇਬਾ ਜਿਹੇ ਕਈ ਅੱਤਵਾਦੀ ਸੰਗਠਨ ਇਸ ਦੌਰਾਨ ਮਜ਼ਬੂਤ ਬਣੇ। ਉਹ ਸਾਡੇ ਨਾਇਕ ਸਨ।


 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gen Musharraf admits had been giving training to Kashmiri Terrorists in pak