ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਗਲੈਂਡ ’ਚ ਆਮ ਚੋਣਾਂ ਅੱਜ, ਨਤੀਜੇ ਭਲਕੇ

ਇੱਗਲੈਂਡ ’ਚ ਆਮ ਚੋਣਾਂ ਅੱਜ, ਨਤੀਜੇ ਭਲਕੇ

ਇੰਗਲੈਂਡ (UK) ’ਚ ਅੱਜ ਆਮ ਚੋਣਾਂ ਲਈ ਵੋਟਾਂ ਪੈ ਰਹੀਆਂ ਤੇ ਭਲਕੇ ਸ਼ੁੱਕਰਵਾਰ ਨੂੰ ਇਨ੍ਹਾਂ ਦੇ ਨਤੀਜੇ ਆਉਣਗੇ। ਇਨ੍ਹਾਂ ਚੋਣਾਂ ਵਿੱਚ ਮੁੱਖ ਟੱਕਰ ਸੱਤਾਧਾਰੀ ਕਨਜ਼ਰਵੇਟਿਵ ਪਾਰਟੀ ਤੇ ਮੁੱਖ ਵਿਰੋਧੀ ਲੇਬਰ ਪਾਰਟੀ ਵਿਚਾਲੇ ਹੈ।

 

 

ਇਸ ਵਾਰ ਦੀਆਂ ਚੋਣਾਂ ਵਿੱਚ ਦੋਵੇਂ ਹੀ ਪਾਰਟੀਆਂ ਭਾਰਤੀ ਮੂਲ ਦੇ ਲੋਕਾਂ ਨੂੰ ਆਪੋ–ਆਪਣੇ ਵੱਲ ਖਿੱਚਣ ’ਚ ਲੱਗੀਆਂ ਹੋਈਆਂ ਹਨ। ਚੋਣ ਪ੍ਰਚਾਰ ਦੌਰਾਨ ਬ੍ਰੈਗਜ਼ਿਟ ਦੇ ਨਾਲ–ਨਾਲ ਜੱਲ੍ਹਿਆਂਵਾਲਾ ਬਾਗ਼ ਕਾਂਡ ਬਾਰੇ ਮਾਫ਼ੀ ਤੇ ਕਸ਼ਮੀਰ ਮੁੱਦਾ ਵੀ ਛਾਏ ਹੋਏ ਹਨ।

 

 

ਲੇਬਰ ਪਾਰਟੀ ਦੇ ਆਗੂ ਜੈਰੇਮੀ ਕਾਰਬਿਨ ਦੇ ਕਸ਼ਮੀਰ ਬਾਰੇ ਦਿੱਤੇ ਬਿਆਨ ਤੋਂ ਬਾਅਦ ਪ੍ਰਵਾਸੀ ਭਾਰਤੀਆਂ ਵਿੱਚ ਗੁੱਸਾ ਵੇਖ ਕੇ ਪਾਰਟੀ ਨੇ ਜਿੱਥੇ ਸਫ਼ਾਈ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ, ਉੱਥੇ ਉਨ੍ਹਾਂ ਵਾਅਦਾ ਕੀਤਾ ਹੈ ਕਿ ਜੇ ਉਹ ਸੱਤਾ ’ਚ ਆਏ, ਤਾਂ ਉਹ ਇੱਕ ਸਦੀ ਪਹਿਲਾਂ ਵਾਪਰੇ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਭਾਰਤ ਤੋਂ ਰਸਮੀ ਤੌਰ ’ਤੇ ਮਾਫ਼ੀ ਮੰਗਣਗੇ।

 

 

ਲੇਬਰ ਪਾਰਟੀ ਨੇ ਇਹ ਵਾਅਦਾ ਸਿਰਫ਼ ਦੱਖਣੀ ਏਸ਼ੀਆਈ ਮੂਲ ਦੇ ਰਿਹਾਇਸ਼ੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਕੀਤਾ ਹੈ। ਉੱਧਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਕਨਜ਼ਰਵੇਟਿਵ ਪਾਰਟੀ ਦਾ ਸਟੈਂਡ ਸਪੱਸ਼ਟ ਕਰਦਿਆਂ ਪ੍ਰਵਾਸੀ ਭਾਰਤੀਆਂ ਨੂੰ ਵੀਜ਼ਾ ਤੇ ਉੱਥੇ ਰਹਿ ਰਹੇ ਭਾਰਤੀ ਰਿਸ਼ਤੇਦਾਰਾਂ ਨੂੰ ਰਿਆਇਤਾਂ ਦੇਣ ਦਾ ਵਾਅਦਾ ਕੀਤਾ ਹੈ।

 

 

ਬੋਰਿਸ ਜੌਨਸਨ ਬਾਰੇ ਇੱਕ ਹਿੰਦੀ ਗੀਤ ਵੀ ਚੋਣ ਪ੍ਰਚਾਰ ਦੌਰਾਨ ਵਾਇਰਲ ਹੋਇਆ ਸੀ; ਜਿ ਸਵਿੱਚ ਪਾਰਟੀ ਉਮੀਦਵਾਰ ਸ਼ੈਲੇਸ਼ ਵਾਰਾ ਨੇ ਸ੍ਰੀ ਜੌਨਸਨ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ।

 

 

ਇੰਗਲੈਂਡ ਦੇ ਸਥਾਨਕ ਸਮੇਂ ਸਵੇਰੇ 7 ਵਜੇ ਤੋਂ ਲੈ ਕੇ ਰਾਤੀਂ 10 ਵਜੇ ਤੱਕ ਵੋਟਾਂ ਪੈਣਗੀਆਂ। ਪੋਲਿੰਗ ਸਟੇਸ਼ਨ ਜ਼ਿਆਦਾਤਰ ਸਕੂਲਾਂ, ਕਮਿਊਨਿਟੀ ਹਾਲਜ਼ ਤੇ ਗਿਰਜਾਘਰਾਂ ਵਿੱਚ ਬਣਾਏ ਗਏ ਹਨ। ਖ਼ਾਸ ਗੱਲ ਇਹ ਹੈ ਕਿ ਇੰਗਲੈਂਡ ਵਿੱਚ ਵੋਟਾਂ ਬੈਲਟ ਪੇਪਰ ਉੱਤੇ ਪੈਂਦੀਆਂ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:General Elections in UK today Results tomorrow