ਅਗਲੀ ਕਹਾਣੀ

UNHRC ’ਚ ਬੋਲੇ ਸੇਂਜ ਸੇਰਿੰਗ, ਗਿਲਗਿਤ-ਬਾਲਟਿਸਤਾਨ ਭਾਰਤ ਦਾ ਹਿੱਸਾ

ਜੇਨੇਵਾ ਚ ਯੂਐਨਐਚਆਰਸੀ ਦੇ 42ਵੇਂ ਸੈਸ਼ਨ ਚ ਗਿਲਗਿਤ-ਬਾਲਟਿਸਤਾਨ ਦੇ ਸਮਾਜ ਸੇਵੀ ਸੇਂਜ ਸੇਰਿੰਗ ਨੇ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦਾ ਹਿੱਸਾ ਦੱਸਿਆ। ਸੇਂਜ ਸਰਿੰਗ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਭਾਰਤ ਸਰਕਾਰ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ।

 

ਉਨ੍ਹਾਂ ਕਿਹਾ, ਗਿਲਗਿਤ ਬਾਲਟਿਸਤਾਨ ਭਾਰਤ ਦਾ ਇਕ ਹਿੱਸਾ ਹੈ। ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੂੰ ਸਮਝਣਾ ਹੋਵੇਗਾ ਕਿ ਪਿਛਲੇ 70 ਸਾਲਾਂ ਤੋਂ ਪਾਕਿਸਤਾਨ ਇਕ ਵੱਡੀ ਰੁਕਾਵਟ ਬਣਿਆ ਹੋਇਆ ਹੈ।

 

ਸੇਂਜ ਸੇਰਿੰਗ ਨੇ ਕਿਹਾ, ਧਾਰਾ 370 ਜੰਮੂ-ਕਸ਼ਮੀਰ ਦੇ ਕੁਝ ਲੋਕਾਂ ਦੇ ਹੱਥਾਂ ਦਾ ਖਿਡੌਣਾ ਬਣ ਗਈ ਸੀ ਜਿਸ ਨੇ ਉਨ੍ਹਾਂ ਨੂੰ ਨਸਲੀ ਤੇ ਧਾਰਮਿਕ ਸਮੂਹਾਂ ’ਤੇ ‘ਵੀਟੋ ਸ਼ਕਤੀ’ ਦੇ ਦਿੱਤੀ ਸੀ। ਜਿਨ੍ਹਾਂ ਨੂੰ ਇਸ ਸ਼ਕਤੀ ਦਾ ਫਾਇਦਾ ਹੋ ਰਿਹਾ ਸੀ ਉਹ ਪਾਕਿਸਤਾਨੀ ਫ਼ੌਜ ਦੇ ਸਹਿਯੋਗੀ ਬਣ ਗਏ ਤੇ ਜੰਮੂ-ਕਸ਼ਮੀਰ ਚ ਪਾਕਿਸਤਾਨ ਦੇ ਰਣਨੀਤਕ ਹਿੱਤਾਂ ਨੂੰ ਉਤਸ਼ਾਹਤ ਕਰ ਰਹੇ ਸਨ।

 

ਦੱਸ ਦੇਈਏ ਕਿ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਕੋਟ ਵਿਖੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟ੍ਰੇਨਿੰਗ ਕੈਂਪ 'ਤੇ ਹਵਾਈ ਹਮਲੇ ਕੀਤੇ ਜਾਣ ਤੋਂ ਬਾਅਦ ਭਾਰਤ ਦੀਆਂ ਵਿਰੋਧੀ ਪਾਰਟੀਆਂ ਤੇ ਪਾਕਿਸਤਾਨ ਨੇ ਹਵਾਈ ਹਮਲੇ ਦੀ ਸਫਲਤਾ 'ਤੇ ਸਵਾਲ ਚੁੱਕੇ ਸਨ।

 

ਸੇਂਜ ਸੇਰਿੰਗ ਨੇ ਉਦੋਂ ਇਸ ਹਮਲੇ ਦੀ ਸਫਲਤਾ ਦਾ ਦਾਅਵਾ ਕੀਤਾ ਸੀ। ਉਨ੍ਹਾਂ ਦੇ ਇਸ ਦਾਅਵੇ ਨਾਲ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਪਾਕਿਸਤਾਨੀ ਫੌਜ ਮੰਨ ਰਹੀ ਸੀ ਕਿ ਹਵਾਈ ਹਮਲੇ ਵਿੱਚ 200 ਅੱਤਵਾਦੀ ਮਾਰੇ ਗਏ ਸਨ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gilgit-Baltistan activist Senge Sering supported to india in UNHRC