ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO : ਤੀਜੀ ਮੰਜ਼ਿਲ ਤੋਂ ਗਰਦਨ ਸਹਾਰੇ ਲਟਕੀ ਬੱਚੀ

ਤੀਜੀ ਮੰਜ਼ਿਲ ਤੋਂ ਗਰਦਨ ਸਹਾਰੇ ਲਟਕੀ ਬੱਚੀ

ਚੀਨ ਦੇ Yunlong County ਤੋਂ ਇਕ ਲੂੰ–ਕੰਡੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖਕੇ ਤੁਹਾਡੇ ਸਾਹ ਰੁਕ ਜਾਣਗੇ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਇਮਾਰਤ ਦੀ ਤੀਜੀ ਮੰਜ਼ਿਲ ਦੀ ਬਾਲਕਨੀ ਤੋਂ ਬੱਚੀ ਹੇਠਾਂ ਡਿੱਗ ਗਈ ਅਤੇ ਰੇਲਿੰਗ ਵਿਚ ਉਸਦੀ ਗਰਦਨ ਫਸ ਗਈ। ਅਜਿਹੇ ਹਾਲਤ ਵਿਚ ਬੱਚੀ ਨੂੰ ਦੇਖਕੇ ਉਥੇ ਮੌਜੂਦ ਹਰ ਵਿਅਕਤੀ ਬੁਰੀ ਤਰ੍ਹਾਂ ਡਰ ਗਏ।

 

CGTN ਦੀ ਖਬਰ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਯੂਲੌਂਗ ਕਿਊਂਟੀ ਵਿਚ ਹੋਈ।  ਸ਼ੇਅਰ ਕੀਤੀ ਗਈ ਵੀਡੀਓ ਵਿਚ ਲਿਖਿਆ ਕਿ ਇਕ ਬੱਚੀ ਘਰ ਵਿਚ ਇਕੱਲੀ ਸੀ ਅਤੇ ਖੇਡਦੇ ਹੋਏ ਬਾਲਕੋਨੀ ਵਿਚ ਫਸ ਗਈ। ਜਿਸ ਨਾਲ ਬਾਲਕੋਨੀ ਦੀ ਰੇਲਿੰਗ ਵਿਚ ਬੱਚੀ ਦੀ ਗਰਦਨ ਫਸ ਗਈ।  ਜਿਸ ਨੂੰ ਦੇਖਕੇ ਉਥੇ ਮੌਜੂਦ ਦੋ ਵਿਅਕਤੀ ਪੋੜੀ ਦੇ ਸਹਾਰੇ ਬੱਚੀ ਤੱਕ ਪਹੁੰਚੇ ਅਤੇ ਉਸ ਨੂੰ ਬਚਾਇਆ।

ਹਾਲਾਂਕਿ ਬੱਚੀ ਬਿਲਕੁਲ ਠੀਕ–ਠਾਕ ਹੈ ਅਤੇ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ। ਪ੍ਰੰਤੂ ਕਿਸੇ ਵੀ ਤਰ੍ਹਾਂ ਦੀ ਦੇਰੀ ਹੋਣ ਨਾਲ ਨਤੀਜਾ ਮਾੜਾ ਹੋ ਸਕਦਾ ਸੀ। ਬੱਚੇ ਨੂੰ ਬਚਾਉਣ ਵਾਲੇ ਲੋਕਾਂ ਦੀ ਸਿਫਤ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:girl child dangle with neck from third floor balcony in china see hair raising video