ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਨਲਾਈਨ 90 ਲੱਖ ਡਾਲਰ ਮਿਲਣ ਦੇ ਵਾਅਦੇ ’ਤੇ ਕੀਤਾ ਦੋਸਤ ਦਾ ਕਤਲ

ਆਨਲਾਈਨ 90 ਲੱਖ ਡਾਲਰ ਮਿਲਣ ਦੇ ਵਾਅਦੇ ’ਤੇ ਕੀਤਾ ਦੋਸਤ ਦਾ ਕਤਲ

ਅਮਰੀਕਾ ਵਿਚ ਇਕ ਨੌਜਵਾਨ ਲੜਕੀ ਨੇ 90 ਲੱਖ ਡਾਲਰ ਦੇ ਲਾਲਚ ਵਿਚ ਆ ਕੇ ਆਪਣੀ ‘ਬੇਸਟ ਫਰੈਂਡ’ ਦਾ ਕਤਲ ਕਰ ਦਿੱਤਾ। ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਅਨੁਸਾਰ, ਅਲਾਸਕਾ ਦੀ ਰਹਿਣ ਵਾਲੀ 18 ਸਾਲਾ ਡੇਨਾਲੀ ਬ੍ਰੇਹਮਰ ਦੀ ਇੰਡੀਆਨਾ ਨਿਵਾਸੀ 21 ਸਾਲਾ ਡੇਰਿਨ ਸ਼ਿਲਿਮਲਰ ਨਾਲ ਆਨਲਾਈਨ ਦੋਸਤੀ ਹੋਈ। ਸ਼ਿਲਿਮਰ ਨੇ ਆਨਲਾਈਨ ਖੁਦ ਨੂੰ ਬੇਹੱਦ ਅਮੀਰ ਵਿਅਕਤੀ ਟਾਇਲਰ ਦੱਸਿਆ। ਉਸਨੇ ਬ੍ਰੇਹਮਰ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਉਹ ਜੇਕਰ ਆਪਣੀ ਨਜ਼ਦੀਕੀ ਦੋਸਤ ਦਾ ਕਤਲ ਕਰ ਦਿੰਦੀ ਹੈ ਤਾਂ ਉਹ ਉਸ ਨੂੰ 90 ਲੱਖ ਡਾਲਜ ਦੀ ਰਕਮ ਦੇਵੇਗਾ।

 

ਅਦਾਲਤ ਵਿਚ ਦਾਇਰ  ਦਸਤਾਵੇਜਾਂ ਅਨੁਸਾਰ ਆਨਲਾਈਨ ਗੱਲਬਾਤ ਦੌਰਾਨ ਦੋਵਾਂ ਨੇ ਅਲਾਸਕਾ ਵਿਚ ਕਿਸੇ ਦੇ ਬਲਾਤਕਾਰ ਅਤੇ ਹੱਤਿਆ ਦੇ ਸਬੰਧ ਵਿਚ ਚਰਚਾ ਕੀਤੀ ਸੀ। ਸਿਲ਼ਿਮਰ ਨੇ ਬ੍ਰੇਹਮਰ ਨੂੰ ਵਾਅਦਾ ਕੀਤਾ ਸੀ ਕਿ ਜੇਕਰ ਉਹ ਵਾਰਦਾਤ ਦਾ ਵੀਡੀਓ ਅਤੇ ਫੋਟੋ ਉਸ ਨੂੰ ਭੇਜਦੀ ਹੈ ਤਾਂ ਉਸ ਨੂੰ 90 ਲੱਖ ਡਾਲਰ ਜਾਂ ਉਸ ਤੋਂ ਜ਼ਿਆਦਾ ਰਕਮ ਮਿਲੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰੇਹਮਰ ਨੇ ਇਯ ਕੰਮ ਵਿਚ ਆਪਣੇ ਨਾਲ ਚਾਰ ਹੋਰ ਲੋਕਾਂ ਨੂੰ ਜੋੜਿਆ। ਸਾਰਿਆਂ ਨੇ ਮਿਲਕੇ ਸਿੰਥੀਆ ਹਾਂਫਮੈਨ ਦਾ ਕਤਲ ਕਰਨਾ ਤੈਅ ਕੀਤਾ।

 

ਉਨ੍ਹਾਂ ਦੱਸਿਆ ਕਿ ਦੋ ਜੂਨ ਨੂੰ 19 ਸਾਲਾ ਹਾਂਫਮੈਨ ਨੂੰ ਆਪਣੇ ਨਾਲ ਪਹਾੜ ਚੜ੍ਹਨ ਲਈ ਲੈ ਗਈ। ਉਨ੍ਹਾਂ ਉਸਦੇ ਹੱਥ ਪੈਰ ਬੰਨ ਦਿੱਤ, ਫਿਰ ਉਸਦੇ ਸਿਰ ਵਿਚ ਪਿਛੇ ਤੋਂ ਗੋਲੀ ਮਾਰੀ ਅਤੇ ਉਸ ਨੂੰ ਨਦੀ ਵਿਚ ਸੁੱਟ ਦਿੱਤਾ। ਉਸਦੀ ਲਾਸ਼ ਚਾਰ ਜੂਨ ਨੂੰ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਬ੍ਰੇਹਮਰ ਨੇ ਇਸ ਪੂਰੇ ਘਟਨਾਕ੍ਰਮ ਦੌਰਾਨ ਸ਼ਿਲਿਮਰ ਨੂੰ ਹਾਫਮੈਨ ਦੀ ਸਨੈਪਚੈਟ ਫੋਟੋਆਂ ਅਤੇ ਵੀਡੀਓ ਭੇਜੀ। ਬੀਤੇ ਸ਼ੁੱਕਰਵਾਰ ਗ੍ਰੈਂਡ ਜਿਊਰੀ ਨੇ ਸਾਰੇ ਛੇ ਦੋਸ਼ੀਆਂ ਨੂੰ ਪਹਿਲੀ ਸ਼ੇ੍ਰਣੀ ਹੱਤਿਆ ਦਾ ਦੋਸ਼ੀ ਠਹਿਰਾਇਆ ਅਤੇ ਇਸ ਦੇ ਨਾਲ ਹੀ ਸਬੰਧਤ ਹੋਰ ਮਾਮਲਿਆਂ ਵਿਚ ਵੀ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:girl murdered her best friend after she get 90 lakh dollar online