ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲੇ ਦਾ ਸਬੂਤ ਦਿਓ, ਅਸੀਂ ਕਾਰਵਾਈ ਕਰਾਂਗੇ : ਇਮਰਾਨ

ਪੁਲਵਾਮਾ ਹਮਲੇ ਦਾ ਸਬੂਤ ਦਿਓ, ਅਸੀਂ ਕਾਰਵਾਈ ਕਰਾਂਗੇ : ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਸ਼ਾਂਤੀ ਦਾ ਮੌਕੇ ਦੇਦ ਲਈ ਕਿਹਾ ਅਤੇ ਉਨ੍ਹਾਂ ਵਿਸ਼ਵਾਸ ਦਿੱਤਾ ਕਿ ਉਹ ਆਪਣੇ ਸ਼ਬਦਾਂ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਉਤੇ ਜੇਕਰ ਨਵੀਂ ਦਿੱਲੀ ਇਸਲਾਮਾਬਾਦ ਨੂੰ ਸਬੂਤ ਦਿੰਦਾ ਹੈ ਤਾਂ ਪਾਕਿਸਤਾਨ ਕਾਰਵਾਈ ਕਰੇਗਾ।

 

ਪਾਕਿਸਤਾਨ ਦੇ ਪੀਐਮਓ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਉਨ੍ਹਾਂ ਸ਼ਬਦਾਂ ਨਾਲ ਖੜ੍ਹੇ ਹੋਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਕਾਰਵਾਈ ਯੋਗ ਸਬੂਤ ਦਿੰਦਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ।

 

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰ. ਨੂੰ ਸੀਆਰਪੀਐਫ ਕਾਫਲੇ ਉਤੇ ਹੋਏ ਅੱਤਵਾਦੀ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ, ਜਿਸ ਕਾਰਨ ਭਾਰਤ ਅਤੇ ਪਾਕਿਸਤਾਨ ਵਿਚ ਇਕ ਵਾਰ ਫਿਰ ਤੋਂ ਤਣਾਅ ਦੀ ਸਥਿਤੀ ਹੋ ਗਈ।

 

ਪਾਕਿ ’ਚ ਉਠੀ ਆਵਾਜ਼, ਭਾਰਤ ਨਾਲ ਨਾ ਉਲਝੋ

 

ਪੁਲਵਾਮਾ ਹਮਲੇ ਨੂੰ ਲੈ ਕੇ ਹੁਣ ਪਾਕਿਸਤਾਨ ਵਿਚ ਵੀ ਇਮਰਾਨ ਸਰਕਾਰ ਖਿਲਾਫ ਆਵਾਜ਼ ਉਠਣ ਲੱਗੀ ਹੈ। ਪਾਕਿਸਤਾਨ ਦੇ ਤਿੰਨ ਸਾਬਕਾ ਵਿਦੇਸ਼ ਸਕੱਤਰਾਂ ਨੇ ਆਪਣੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਨਾਲ ਕਿਸੇ ਹਮਲਾਵਾਰ ਕਾਰਵਾਈ ਨਾਲ ਨਿਪਟਣ ਲਈ ਤਿਆਰੀ ਕਰਕੇ ਰਖੇ। ਉਨ੍ਹਾਂ ਕਿਹਾ ਕਿ ਪੁਲਵਾਮਾ ਮੁੰਬਈ ਨਹੀਂ ਹੈ, ਕਿਉਂਕਿ ਇਕ ਸਥਾਨਕ ਕਿਸਮ ਦੀ ਕਾਰਵਾਈ ਭਾਰਤ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:give proof on pulwama attack we will act says imran khan to pm modi