ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨਸਾਨ ਦੇ ਵਿਕਾਸ ਨਾਲ ਹੀ ਵਧਿਆ ਸੰਸਾਰੀਕਰਨ ਵੀ

ਇਨਸਾਨ ਦੇ ਵਿਕਾਸ ਨਾਲ ਹੀ ਵਧਿਆ ਸੰਸਾਰੀਕਰਨ ਵੀ

ਅੱਜ ਦੇ ਸਮੇਂ `ਚ ਅਸੀਂ ਜਿਸ ਸੰਸਾਰੀਕਰਨ ਦੀ ਗੱਲ ਕਰ ਰਹੇ ਹਾਂ, ਉਹ ਨਵਾਂ ਨਹੀਂ ਹੈ। ਇਨਸਾਨੀ ਸੱਭਿਅਤਾ ਦੇ ਸ਼ੁਰੂਆਤੀ ਦੌਰ `ਚ ਵੀ ਇਹ ਪੂਰੇ ਜੋਰ-ਸ਼ੋਰ ਨਾਲ ਮੌਜੂਦ ਸੀ। ਅਮਰੀਕਾ ਦੀ ਯੂਨੀਵਰਸਿਟੀ ਆਫ ਸੈਂਟਰਲ ਫਲੋਰਿਡਾ ਦੇ ਖੋਜ਼ ਕਰਨ ਵਾਲਿਆਂ ਨੇ ਇਹ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਸਾਰੀਕਰਨ `ਤੇ ਪ੍ਰਾਚੀਨ ਸੱਭਿਅਤਾ ਨੇ ਵੀ ਪੂਰਾ ਜ਼ੋਰ ਦਿੱਤਾ ਹੋਵੇਗਾ।


ਏਕੀਕ੍ਰਿਤ ਵਿਸ਼ਵ ਅਰਥਵਿਵਸਥਾ ਦਾ ਲਾਭ ਵੀ ਸਮਾਜ ਨੂੰ ਸਦੀਆਂ ਤੋਂ ਮਿਲਦਾ ਰਿਹਾ ਹੋਵੇਗਾ। ਖੋਜ਼ਕਾਰਾਂ ਦਾ ਕਹਿਣਾ ਹੈ ਕਿ ਅਲੱਗ ਅਲੱਗ ਦੌਰ `ਚ ਹਰ ਸਮਾਜ ਆਰਥਿਕ ਉਤਰਾਅ-ਚੜਾਅ ਦੇ ਦੌਰ `ਚੋਂ ਲੰਘਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਾਚੀਨ ਸੱਭਿਅਤਾ ਦੇ ਵਿਸ਼ਵੀਕਰਨ ਦੀ ਪ੍ਰਕ੍ਰਿਆ ਬਾਰੇ ਹੁਣ ਤੱਕ ਜੋ ਕੁਝ ਵੀ ਅਨੁਮਾਨ ਲਗਾਇਆ ਜਾਂਦਾ ਰਿਹਾ ਹੈ, ਉਹ ਉਸ ਤੋਂ ਕਿਤੇ ਜਿ਼ਆਦੇ ਰਹੀ ਹੈ।


ਅਧਿਐਨ ਲਈ ਕਰੀਬ 10,000 ਸਾਲ ਤੋਂ ਲੈ ਕੇ 400 ਸਾਲ ਦੇ ਇਤਿਹਾਸ ਦੇ ਸਮੇਂ ਦੌਰਾਨ ਊਰਜਾ ਦੀ ਖਪਤ ਨੂੰ ਮਾਪਣ ਲਈ ਰੇਡੀਓ ਕਾਰਬਨ ਡੇਟਿੰਗ ਅਤੇ ਇਤਿਹਾਸਕ ਰਿਕਾਰਡਾਂ ਦੀ ਵਰਤੋਂ ਕੀਤੀ ਗਈ। ਜਿਸ ਦੌਰ ਦਾ ਅਧਿਐਨ ਕੀਤਾ ਗਿਆ ਉਸ `ਚ ਜਿ਼ਆਦਾਤਰ ਪੀਰੀਅਡ ਵਰਤਮਾਨ ਹੋਲੀਸੀਨ ਯੁਗ ਦੀ ਰਹੀ।


ਊਰਜਾ ਦੀ ਖਪਤ ਜਿੰਨੀ ਜਿ਼ਆਦਾ ਹੋਵੇਗੀ, ਸਮਾਜ `ਚ ਆਬਾਦੀ ਵੀ ਉਨੀ ਹੀ ਵਧੇਗੀ ਅਤੇ ਰਾਜਨੀਤਿਕ ਅਤੇ ਆਰਥਿਕ ਗਤੀਵਿਧੀਆਂ `ਚ ਤੇਜ਼ੀ ਆਵੇਗੀ। ਇਹ ਅਧਿਐਨ ਜਿਨ੍ਹਾਂ ਜਿਨ੍ਹਾਂ ਥਾਵਾਂ `ਤੇ ਕੀਤਾ ਗਿਆ ਉਨ੍ਹਾਂ `ਚ ਪੱਛਮੀ ਅਮਰੀਕਾ, ਬ੍ਰਿਟਿਸ਼ ਦੀਪ, ਆਸਟਰੇਲੀਆ ਅਤੇ ਉਤਰੀ ਚਿਲੀ ਸ਼ਾਮਲ ਸਨ। ਇਨ੍ਹਾਂ ਸਥਾਨਾ `ਚ ਪ੍ਰਾਚੀਨ ਕਾਲ ਦੇ ਬੀਜ, ਜਾਨਵਰਾਂ ਦੀਆਂ ਹੱਡੀਆਂ ਅਤੇ ਜਲੀ ਹੋਈਆਂ ਲਕੜੀਆਂ ਦੇ ਸੁਰੱਖਿਅਤ ਕਾਰਬਨਿਕ ਰਹਿਦ ਖੁੰਹਦ ਦੀ ਕਾਬਨ ਡੇਟਿੰਗ ਕੀਤੀ ਗਈ।


ਪ੍ਰੋਸੀਡਿੰਗਜ਼ ਆਫ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਜਰਨਲ `ਚ ਪ੍ਰਕਾਸਿ਼ਤ ਸਿੱਟਾ ਦਸਦਾ ਹੈ ਕਿ ਆਰੰਭਿਕ ਵਿਸ਼ਵੀਕਰਨ ਸੰਭਵਤ : ਪ੍ਰਵਾਸ, ਵਪਾਰ ਅਤੇ ਹੋਰ ਦੇ ਨਾਲ ਸੰਘਰਸ਼ ਦੇ ਰਾਹੀਂ ਸਮਾਜ ਦਾ ਵਿਕਾਸ ਕਰਨ ਦੀ ਰਣਨੀਤੀ ਰਹੀ ਹੋਵੇਗੀ।


ਯੂਨੀਵਰਸਿਟੀ ਆਫ ਸੈਂਟਰਲ ਫਲੋਰਿਡਾ ਦੇ ਸਹਾਇਕ ਪ੍ਰੋਫੈਸਰ ਜਕਾਪੋ ਏ ਬੈਜਿਓ ਨੇ ਦੱਸਿਆ ਕਿ ਇਹ ਅੰਕੜੇ 400 ਸਾਲ ਪਹਿਲਾਂ ਤੱਕ ਦੇ ਹਨ। ਇਸ `ਚ ਜੈਵਿਕ ਅਰਥਵਿਵਸਥਾਵਾਂ ਤੋਂ ਲੈ ਕੇ ਜੈਵਿਕ ਬਾਲਣ ਅਰਥਵਿਵਸਥਾ ਤੱਕ ਬਹੁਤ ਜਿ਼ਆਦਾ ਬਦਲਾਅ ਦੇਖਣ ਨੂੰ ਮਿਲਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Globalization has increased with the development of people