ਆਰਟ ਪ੍ਰਦਰਸ਼ਨੀ ਦਾ ਹਿੱਸਾ 'ਗੋਲਡ ਟਾਇਲਟ' ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਚਰਚਿਲ ਦੇ ਜਨਮ ਸਥਾਨ ਬਲੇਨਹਿਮ ਪੈਲੇਸ ਤੋਂ ਸ਼ਨਿੱਚਰਵਾਰ ਨੂੰ ਚੋਰੀ ਹੋ ਗਿਆ। ਇਸ ਅੰਗਰੇਜ਼ੀ ਪਖਾਨੇ ਦੀ ਕੀਮਤ 1 ਮਿਲੀਅਨ ਪੌਂਡ ਮਤਲਬ 35 ਕਰੋੜ ਰੁਪਏ ਹੈ ਤੇ ਇਹ ਇਟਲੀ ਦੇ ਕਲਾਕਾਰ ਮੌਰੀਜਿਓ ਕੈਟੇਲਨ ਦੁਆਰਾ ਬਣਾਇਆ ਗਿਆ ਹੈ। ਇਸ ਨੂੰ ਦੋ ਦਿਨ ਪਹਿਲਾਂ ਪੱਛਮੀ ਲੰਡਨ ਦੇ ਬਲੇਨਹਿਮ ਪੈਲੇਸ ਚ ਲਿਆਂਦਾ ਗਿਆ ਸੀ।
ਇਸ ਘਟਨਾ ਤੋਂ ਪਹਿਲਾਂ ਨਿਊਯਾਰਕ ਗੁਗਨਹਾਈਮ ਅਜਾਇਬ ਘਰ ਵਿਖੇ ਆਮ ਲੋਕ ਪ੍ਰਦਰਸ਼ਨੀ ਦੇਖਣ ਪਹੁੰਚੇ ਸਨ। ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਦੋ ਵਾਹਨ ਵਰਤੇ ਸਨ। ਕਿਉਂਕਿ ਇਹ ਖਖਾਨਾ ਇਮਾਰਤ ਦੀ ਟਾਇਲਟ ਪਾਈਪਲਾਈਨ ਨਾਲ ਜੁੜਿਆ ਹੋਇਆ ਸੀ ਤੇ ਚੋਰੀ ਤੋਂ ਬਾਅਦ ਇਮਾਰਤ ਚ ਬਹੁਤ ਸਾਰਾ ਪਾਣੀ ਫੈਲ ਗਿਆ ਸੀ।
ਪੁਲਿਸ ਮੁਤਾਬਕ ਇਸ ਕੇਸ ਚ ਇੱਕ 66 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ, ਫਿਲਹਾਲ ਇਸ ਵਿਅਕਤੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਤੇ ਨਾ ਹੀ ਉਸ ਖਿਲਾਫ ਕੋਈ ਕੇਸ ਦਰਜ ਕੀਤਾ ਗਿਆ ਹੈ।
ਥੈਮਜ਼ ਵੈਲੀ ਪੁਲਿਸ ਦੇ ਇੰਸਪੈਕਟਰ ਰਿਚਰਡ ਨਿਕੋਲਸ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਚੋਰੀ ਕਰਨ ਵਾਲੇ ਚੋਰ ਸਵੇਰੇ ਕਰੀਬ ਸਾਢੇ 4.50 ਵਜੇ ਚੋਰੀ ਕਰਨ ਮਗਰੋਂ ਗਾਇਬ ਹੋ ਗਏ। ਮਾਮਲੇ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਕੈਟੇਲਨ ਦੀ ਪ੍ਰਦਰਸ਼ਨੀ ਚ ਲੋਕਾਂ ਨੂੰ 3 ਮਿੰਟ ਲਈ ਪਖਾਨੇ ਦੀ ਵਰਤੋਂ ਕਰਨ ਲਈ ਮਨਜ਼ੂਰੀ ਲੈਣ ਦੀ ਇਜਾਜ਼ਤ ਸੀ। ਜਿਸ ਕਲਾਕਾਰ ਨੇ ਇਸ ਪਖਾਨੇ ਨੂੰ ਬਣਾਇਆ, ਉਸ ਨੇ ਵਧੇਰੇ ਪੈਸੇ 'ਤੇ ਵਿਅੰਗ ਕਰਦਿਆਂ ਕਿਹਾ ਸੀ ਕਿ ਤੁਸੀਂ 200 ਡਾਲਰ ਦਾ ਭੋਜਨ ਖਾਓ ਜਾਂ ਫਿਰ 2 ਡਾਲਰ ਦਾ ਹਾਟਡਾਗ, ਸਭ ਅਖੀਰ ਚ ਖਪਾਨੇ ਚ ਹੀ ਜਾਣਾ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਸਾਲ ਇਸ ਗੁਗਨਹੇਮ ਅਜਾਇਬ ਘਰ ਨੇ ਇਹ ਪਖਾਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੂੰ ਉਧਾਰ ਦੇਣ ਦੀ ਪੇਸ਼ਕਸ਼ ਕੀਤੀ ਸੀ।
.