ਸ਼ੇਰਾਂ ਨੂੰ ਦੁਨੀਆਂ ਦੇ ਸਭ ਤੋਂ ਡਰਾਉਣੇ ਜਾਨਵਰਾਂ ਚ ਗਿਣਿਆ ਜਾਂਦਾ ਹੈ। ਸ਼ਿਕਾਰ ਲਈ ਸ਼ੇਰਾਂ ਦੇ ਦੰਦ ਕੁਝ ਵੀ ਪਾੜ ਦਿੰਦੇ ਹਨ। ਪਰ ਜਰਮਨੀ ਵਿਚ ਇਕ ਸ਼ੇਰਨੀ ਦਾ ਦੰਦ ਖਿਡੌਣਾ ਚਬਾਉਣ ਕਾਰਨ ਟੁੱਟ ਗਿਆ। ਸ਼ੈਲਟਰ ਹੋਮ ਚ ਰਹਿ ਰਹੀ ਇਸ ਸ਼ੇਰਨੀ ਦੇ ਅਸਲ ਦੰਦ ਦੀ ਥਾਂ ਹੁਣ ਸੋਨੇ ਦਾ ਦੰਦ ਲਗਾਇਆ ਗਿਆ ਹੈ।

ਕਾਰਾ ਇਕ ਪੰਜ ਸਾਲਾ ਬੰਗਾਲੀ ਸ਼ੇਰਨੀ ਹੈ ਜੋ ਜਰਮਨੀ ਦੇ ਮਾਸਵੇਲਰ ਕਸਬੇ ਵਿਚ ਬਚਾਅ ਪਨਾਹਗਾਹ ਚ ਰਹਿੰਦੀ ਹੈ। ਖਿਡੌਣਿਆਂ ਨੂੰ ਚਬਾਉਂਦੇ ਸਮੇਂ ਉਸ ਦਾ ਇਕ ਤਿੱਖਾ ਦੰਦ ਟੁੱਟ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਚ ਸਰਜਰੀ ਕਰਕੇ ਟੁੱਟੇ ਦੰਦ ਦੀ ਥਾਂ ਸੋਨੇ ਦਾ ਦੰਦ ਲਗਾ ਦਿੱਤਾ ਗਿਆ ਸੀ।

ਡੈਨਮਾਰਕ ਤੋਂ ਆਏ ਵਿਸ਼ੇਸ਼ ਦੰਦਾਂ ਦੇ ਡਾਕਟਰਾਂ ਨੇ ਕਾਰਾ ਦੇ ਟੁੱਟੇ ਦੰਦ ਨੂੰ ਠੀਕ ਕੀਤਾ ਹੈ। ਇਸ ਲਈ ਵਿਸ਼ੇਸ਼ ਟੀਮ ਨੇ ਦੋ ਵਾਰ ਟਾਰਟ ਜੂਆਲੋਜੀਕਲ ਪਾਰਕ ਦਾ ਦੌਰਾ ਕੀਤਾ। ਅਗਸਤ ਵਿਚ ਪਹਿਲੇ ਦੌਰੇ ਦੌਰਾਨ ਉਨ੍ਹਾਂ ਨੇ ਕਾਰਾ ਦੇ ਟੁੱਟੇ ਦੰਦ ਨੂੰ ਡਿਜ਼ਾਈਨ ਕੀਤਾ। ਫਿਰ ਕਾਰਾ ਨੂੰ ਦੂਜੇ ਦੌਰੇ ਦੌਰਾਨ ਸੋਨੇ ਦਾ ਦੰਦ ਫਿਟ ਕਰ ਦਿੱਤਾ ਗਿਆ।
.
.