ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲੇਗਾ 1,720 ਕਰੋੜ ਦਾ ਪੈਕੇਜ

ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲੇਗਾ 1,720 ਕਰੋੜ ਦਾ ਪੈਕੇਜ

ਗੂਗਲ ਦੀ ਕੰਪਨੀ ‘ਅਲਫ਼ਾਬੈਟ’ ਦੇ CEO ਸੁੰਦਰ ਪਿਚਾਈ ਨੂੰ ਅਗਲੇ ਸਾਲ 2020 ਤੋਂ 1,720 ਕਰੋੜ ਰੁਪਏ ਦਾ ਪੈਕੇਜ ਮਿਲੇਗਾ। ਇਸ ਵਿੱਚ 1,706 ਕਰੋੜ ਰੁਪਏ ਦੇ ਸ਼ੇਅਰ ਅਤੇ 14.22 ਕਰੋੜ ਰੁਪਏ ਦੀ ਸਾਲਾਨਾ ਤਨਖ਼ਾਹ ਸ਼ਾਮਲ ਹਨ।

 

 

ਸ੍ਰੀ ਪਿਚਾਈ ਦਾ ਨਵੀਂ ਤਨਖ਼ਾਹ ਦਾ ਪੈਕੇਜ ਜਨਵਰੀ 2020 ਤੋਂ ਲਾਗੂ ਹੋਵੇਗਾ। ਉਨ੍ਹਾਂ ਦੀ ਤਨਖ਼ਾਹ ’ਚ ਲਗਭਗ 200 ਫ਼ੀ ਸਦੀ ਵਾਧਾ ਹੋਇਆ ਹੈ। ਇਹ ਸਰਚ ਇੰਜਣ ਗੂਗਲ ’ਚ ਹੁਣ ਤੱਕ ਕਿਸੇ ਵੀ CEO ਨੂੰ ਦਿੱਤਾ ਗਿਆ ਸਭ ਤੋਂ ਵੱਡਾ ਪੈਕੇਜ ਹੈ।

 

 

ਸ੍ਰੀ ਪਿਚਾਈ ਨੂੰ ਅਗਲੇ ਤਿੰਨ ਸਾਲਾਂ ਅੰਦਰ ਇਹ ਰਕਮ ਤਦ ਮਿਲੇਗੀ, ਜਦੋਂ ਉਹ ਆਪਣੇ ਸਾਰੇ ਟੀਚੇ ਹਾਸਲ ਕਰ ਲੈਣਗੇ। ਜੇ ਐੱਸ ਐਂਡ ਪੀ 100 ਇੰਡੈਕਸ ਵਿੱਚ ‘ਅਲਫ਼ਾਬੈੱਟ’ ਦੀ ਕਾਰਗੁਜ਼ਾਰੀ ਵਧੀਆ ਰਹਿੰਦੀ ਹੈ, ਤਾਂ ਸ੍ਰੀ ਪਿਚਾਈ ਨੂੰ 639 ਕਰੋੜ ਰੁਪਏ ਹੋਰ ਮਿਲਣਗੇ।

 

 

ਸ੍ਰੀ ਪਿਚਾਈ ਨੂੰ ਪਿਛਲੇ ਮਹੀਨੇ ਹੀ ਇਸ ਨੌਕਰੀ ਲਈ ਚੁਣਿਆ ਗਿਆ ਸੀ, ਜਦੋਂ ਗੂਗਲ ਦੇ ਸਹਿ–ਬਾਨੀ ਲੈਰੀ ਪੇਜ ਤੇ ਸਰਗੇਈ ਬ੍ਰਿਨ ਨੇ ਆਪਣੇ ਅਹੁਦੇ ਛੱਡ ਦਿੱਤੇ ਸਨ। ਉਨ੍ਹਾਂ ਨੂੰ ਗੂਗਲ ਦੀ ਪੇਰੈਂਟ ਕੰਪਨੀ ਅਲਫ਼ਾਬੈੱਟ ਦਾ CEO ਬਣਾਉਣ ਦਾ ਐਲਾਨ ਬੀਤੀ 4 ਦਸੰਬਰ ਨੂੰ ਹੋਇਆ ਸੀ।

 

 

ਸਾਲ 2016 ਦੌਰਾਨ ਸ੍ਰੀ ਪਿਚਾਈ ਨੂੰ ਇੰਝ ਹੀ 1,422 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ ਸੀ। ਉਨ੍ਹਾਂ ਸਾਲ 2018 ਦੌਰਾਨ ਅਜਿਹੇ ਇੱਕ ਪੈਕੇਜ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਗੂਗਲ ਵਿੱਚ ਕੰਮ ਕਰ ਰਹੇ ਹਨ।

 

 

ਗੂਗਲ ਦੇ ਹਰਮਨਪਿਆਰੇ ਬ੍ਰਾਊਜ਼ਰ ਕ੍ਰੋਮ ਤੇ ਗੂਗਲ ਐਂਡਰਾਇਡ ਟੀਮ ਦੇ ਲੀਡਰ ਵਜੋਂ ਉਹ ਕੰਮ ਕਰ ਚੁੱਕੇ ਹਨ। ਉਨ੍ਹਾਂ ਗੂਗਲ ਦੇ ਕੁਝ ਹੋਰ ਹਰਮਨਪਿਆਰੇ ਉਤਪਾਦ ਜੀਮੇਲ, ਐਂਡਰਾਇਡ ਆਪਰੇਟਿੰਗ ਸਿਸਟਮ ਉੱਤੇ ਵੀ ਕੰਮ ਕੀਤਾ ਹੈ। ਉਹ ਸਾਲ 2015 ਦੌਰਾਨ ਗੁਗਲ ਦੇ CEO ਬਣੇ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google CEO Sundar Pichai to get Rs 1720 Crore Package