ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੂਗਲ ਨੇ ਸਿਰਫ਼ ਖ਼ਬਰਾਂ ਤੋਂ ਕਮਾਏ 32,900 ਕਰੋੜ

ਗੂਗਲ ਨੇ ਸਿਰਫ਼ ਖ਼ਬਰਾਂ ਤੋਂ ਕਮਾਏ 32,900 ਕਰੋੜ

ਸੰਸਾਰਪ੍ਰਸਿੱਧ ਸਰਚਇੰਜਣ 'ਗੂਗਲ' ਨੇ ਆਪਣੇ 'ਨਿਊਜ਼' ਸੈਕਸ਼ਨ ਤੋਂ 4.7 ਅਰਬ ਡਾਲਰ ਭਾਵ 32,900 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਸ ਦੀ ਇਹ ਕਮਾਈ ਆਮ ਲੋਕਾਂ ਵੱਲੋਂ 'ਗੂਗਲ ਨਿਊਜ਼' ਅਤੇ ਗੂਗਲ ਉੱਤੇ ਕੀਤੀ ਜਾਣ ਵਾਲੀ ਸਰਚ ਰਾਹੀਂ ਕੀਤੀ ਹੈ

 

 

ਇਹ ਰਕਮ 'ਐਵੇਂਜਰਸ' ਦੀਆਂ ਦੋ ਫ਼ਿਲਮਾਂ ਦੀ ਕੁੱਲ ਟਿਕਟਵਿਕਰੀ ਤੋਂ ਹੋਣ ਵਾਲੀ ਕਮਾਈ ਤੋਂ ਵੱਧ ਦੱਸੀ ਜਾ ਰਹੀ ਹੈ। ਗੂਗਲ ਦੀ ਇਸ ਕਮਾਈ ਬਾਰੇ ਜਾਣਕਾਰੀ 'ਨਿਊਜ਼ ਮੀਡੀਆ ਅਲਾਇੰਸ' (NMA) ਦੀ ਇੱਕ ਰਿਪੋਰਟ ਤੋਂ ਮਿਲੀ ਹੈ

 

 

ਇਹ ਵੀ ਇੱਕ ਹਕੀਕਤ ਹੈ ਕਿ ਅਮਰੀਕਾ ਦੇ ਡਿਜੀਟਲ ਖ਼ਬਰ ਉਦਯੋਗ ਨੇ ਪਿਛਲੇ ਸਾਲ ਇਸ਼ਤਿਹਾਰਬਾਜ਼ੀ ਉੱਤੇ 5.1 ਅਰਬ ਡਾਲਰ ਖ਼ਰਚ ਕੀਤੇ ਸਨ ਤੇ ਗੂਗਲ ਦੀ ਕਮਾਈ ਉਸ ਤੋਂ ਥੋੜ੍ਹੀ ਜਿੰਨੀ ਹੀ ਘੱਟ ਹੈ

 

 

'ਨਿਊ ਯਾਰਕ ਟਾਈਮਜ਼' ਦੀ ਰਿਪੋਰਟ ਮੁਤਾਬਕ ਅਮਰੀਕਾ ਵਿੱਚ 2,000 ਤੋਂ ਵੱਧ ਅਖ਼ਬਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਜੱਥੇਬੰਦੀ NMA ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਸ਼ੇਵਰਨ ਨੇ ਕਿਹਾ ਹੈ ਕਿ ਦੁਨੀਆ ਦੇ ਜਿਹੜੇ ਪੱਤਰਕਾਰ ਖ਼ਬਰਾਂ ਤਿਆਰ ਕਰਦੇ ਹਨ, ਉਨ੍ਹਾਂ ਨੂੰ ਗੂਗਲ ਦੀ ਇਸ 4.7 ਅਰਬ ਡਾਲਰ ਦੀ ਕਮਾਈ ਵਿੱਚੋਂ ਕੁਝ ਹਿੱਸਾ ਜ਼ਰੂਰ ਮਿਲਣਾ ਚਾਹੀਦਾ ਹੈ

 

 

ਜਨਵਰੀ 2017 ਤੋਂ ਲੈ ਕੇ ਜਨਵਰੀ 2018 ਤੱਕ ਗੂਗਲ ਦੀ ਨਿਊਜ਼ ਵੈੱਬਸਾਈਟ ਉੱਤੇ ਹਰ ਹਫ਼ਤੇ 1.6 ਅਰਬ ਲੋਕ ਆਏ। ਗੂਗਲ ਦੇ 40 ਫ਼ੀ ਸਦੀ ਸਰਚ, ਖ਼ਬਰਾਂ ਲਈ ਹੀ ਹੁੰਦੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google earned Rs 32900 Crore only from NEWS