ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਇਕ ਐਲਾਨ ਵਿ ਕਿਹਾ ਕਿ ਇੰਟਰਨੈਟ ਕੰਪਨੀ ਨਸਲਵਾਦ ਵਿਰੁੱਧ ਲੜਾਈ ਵਿਚ 3.7 ਕਰੋੜ ਡਾਲਰ (279.49 ਕਰੋੜ ਰੁਪਏ) ਦਾ ਯੋਗਦਾਨ ਦੇਵੇਗੀ। ਅਫਰੀਕੀ-ਅਮਰੀਕੀ ਜਾਰਜ ਫਲਾਈਡ ਦੀ ਹਿਰਾਸਤ ਚ ਹੋਈ ਮੌਤ ਨੂੰ ਲੈ ਕੇ ਪੂਰੇ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਹੈ, ਇਸ ਦੇ ਖਿਲਾਫ ਪਿਚਾਈ ਨੇ ਇਹ ਐਲਾਨ ਕੀਤਾ ਹੈ।
ਬੁੱਧਵਾਰ ਨੂੰ ਸਾਰੇ ਕਰਮਚਾਰੀਆਂ ਨੂੰ ਭੇਜੀ ਗਈ ਇਕ ਈਮੇਲ ਵਿਚ ਗੂਗਲ ਅਤੇ ਅਲਫਾਬੇਟ ਦੇ ਭਾਰਤੀ-ਅਮਰੀਕੀ ਸੀਈਓ ਨੇ ਸਾਰਿਆਂ ਨੂੰ "ਮਾਰੇ ਗਏ ਕਾਲੇ ਲੋਕਾਂ ਦੀ ਯਾਦ ਅਤੇ ਸਨਮਾਨ ਚ 8 ਮਿੰਟ 46 ਸੈਕਿੰਡ ਦਾ ਮੌਨ ਧਾਰਨ ਕਰਨ ਅਤੇ ਇਕਜੁੱਟਤਾ ਦਿਖਾਉਣ ਦੀ ਬੇਨਤੀ ਕੀਤੀ।"
ਪਿਚਾਈ ਨੇ ਇਸ ਚੁੱਪੀ ਦੇ ਸੰਦਰਭ ਚ ਕਿਹਾ ਕਿ ਇਹ ਇੱਕ ਪ੍ਰਤੀਕਾਤਮਕ ਪ੍ਰਦਰਸ਼ਨ ਸੀ ਤੇ ਜੋਰਜ ਫਲਾਈਡ ਦੇ ਮਰਨ ਤੋਂ ਪਹਿਲਾਂ ਇੰਨੀ ਹੀ ਦੇਰ ਤਕ ਸਾਹ ਲੈਣ ਲਈ ਤਰਸ ਰਹੇ ਸਨ। ਇਹ ਸਾਨੂੰ ਫਲਾਈਡ ਅਤੇ ਹੋਰਾਂ ਨਾਲ ਹੋ ਰਹੀ ਬੇਇਨਸਾਫੀ ਦੀ ਯਾਦ ਦਿਵਾਉਂਦਾ ਰਹੇਗਾ।
47 ਸਾਲਾ ਪਿਚਾਈ ਨੇ ਕਿਹਾ ਕਿ ਨਸਲਵਾਦ ਵਿਰੁੱਧ ਲੜਨ ਵਾਲੀਆਂ ਸੰਗਠਨਾਂ ਨੂੰ 1.2 ਕਰੋੜ ਡਾਲਰ ਦੀ ਸਹਾਇਤਾ ਦਿੱਤੀ ਜਾਏਗੀ, ਜਦੋਂਕਿ 2.5 ਕਰੋੜ ਡਾਲਰ ਨਸਲਵਾਦ ਵਿਰੁੱਧ ਲੜਨ ਵਾਲੀਆਂ ਸੰਸਥਾਵਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਮਹੱਤਵਪੂਰਣ ਜਾਣਕਾਰੀ ਮਿਲ ਸਕੇ, ਲਈ ਇਸ਼ਤਿਹਾਰਬਾਜੀ ਗ੍ਰਾਂਟ ਦੇ ਰੂਪ ਵਿੱਚ ਹੋਣਗੇ।
ਪਿਚਾਈ ਨੇ ਕਿਹਾ, “ਸਾਡੀ ਪਹਿਲੀ ਗ੍ਰਾਂਟ 10-10 ਲੱਖ ਡਾਲਰ ਦੀ ਰਾਸ਼ੀ ਨੂੰ ਸਾਡੇ ਪੁਰਾਣੇ ਸਹਿਯੋਗੀ ਕੇਂਦਰ, ਪੋਲਿੰਗ ਇਕੁਇਟੀ ਐਂਡ ਇਕੁਅਲ ਜਸਟਿਸ ਇਨੀਸ਼ੀਏਟਿਵ ਨੂੰ ਮਿਲੇਗੀ। ਅਸੀਂ ਆਪਣੇ ਗੂਗਲ ਡਾਟ ਓਆਰਜੀ ਫੈਲੋ ਪ੍ਰੋਗਰਾਮ ਦੀ ਮਦਦ ਨਾਲ ਤਕਨੀਕੀ ਸਹਾਇਤਾ ਪ੍ਰਦਾਨ ਕਰਾਂਗੇ। ਇਹ ਪਿਛਲੇ 5 ਸਾਲਾਂ ਚ ਸਾਡੇ ਦੁਆਰਾ ਨਸਲਵਾਦ ਵਿਰੁੱਧ ਲੜਾਈ ਚ ਦਿੱਤੇ 3.2 ਕਰੋੜ ਡਾਲਰ ਦੇ ਯੋਗਦਾਨ ਤੋਂ ਦਾ ਬਣਿਆ ਹੈ।
ਸੀਈਓ ਨੇ ਮੇਲ ਵਿਚ ਲਿਖਿਆ, "ਸਾਡੇ ਸਮਾਜ ਵਿਚ ਕਾਲੇ ਲੋਕ ਮੁਸੀਬਤ ਚ ਹਨ ਅਤੇ ਸਾਡੇ ਚੋਂ ਬਹੁਤ ਸਾਰੇ ਸਾਡੀ ਭਾਵਨਾਵਾਂ ਦੇ ਅਧਾਰ ਤੇ ਉਨ੍ਹਾਂ ਨਾਲ ਖੜੇ ਹੋਣ ਅਤੇ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਉਨ੍ਹਾਂ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਦੇ ਤਰੀਕੇ ਲੱਭ ਰਹੇ ਹਨ।"
ਉਨ੍ਹਾਂ ਲਿਖਿਆ, “ਕੱਲ੍ਹ, ਮੈਂ ਆਪਣੇ ਕਾਲੇ ਨੇਤਾਵਾਂ ਦੇ ਸਮੂਹ ਨਾਲ ਗੱਲ ਕੀਤੀ, ਜਾਣਨਾ ਚਾਹਿਆ ਕਿ ਇਥੋਂ ਅੱਗੇ ਦਾ ਰਸਤਾ ਕੀ ਹੋਵੇਗਾ ਅਤੇ ਗੂਗਲ ਇਸ ਵਿਚ ਕਿਵੇਂ ਮਦਦ ਕਰ ਸਕਦਾ ਹੈ। ਅਸੀਂ ਬਹੁਤ ਸਾਰੇ ਵਿਚਾਰਾਂ 'ਤੇ ਚਰਚਾ ਕੀਤੀ ਤੇ ਅਸੀਂ ਇਹ ਪਤਾ ਲਗਾ ਰਹੇ ਹਾਂ ਕਿ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਅਤੇ ਭਵਿੱਖ ਚ ਆਪਣੀ ਊਰਜਾ ਕਿੱਥੋਂ ਲਿਆਵਾਂਗੇ।''
ਅਮਰੀਕਾ ਵਿਚ 46 ਸਾਲਾ ਕਾਲੇ ਆਦਮੀ ਜੋਰਜ ਫਲਾਈਡ ਨੂੰ ਇਕ ਤਾਕਤਵਰ ਪੁਲਿਸ ਮੁਲਾਜ਼ਮ ਨੇ ਜ਼ਮੀਨ 'ਤੇ ਪੁੱਠਾ ਸੁੱਟਿਆ ਤੇ ਉਸ ਦੇ ਗਲੇ 'ਤੇ ਗੋਢਾ ਰੱਖ ਕੇ ਉਸ ਨੂੰ ਦਬਾ ਦਿੱਤਾ। ਇਸ ਦੌਰਾਨ ਫਲਾਈਡ ਸਾਹ ਲੈਣ ਲਈ ਤਰਸਦਾ ਰਿਹਾ ਤੇ ਆਖਰਕਾਰ ਉਸਦੀ ਮੌਤ ਹੋ ਗਈ।
ਇਸ ਘਟਨਾ ਦੇ ਬਾਅਦ ਤੋਂ ਹੀ ਅਮਰੀਕਾ ਵਿਚ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਾਗਰਿਕ ਅਸ਼ਾਂਤੀ ਦਾ ਦੌਰ ਸ਼ੁਰੂ ਹੋਇਆ ਹੈ। ਇਸ ਘਟਨਾ ਦੇ ਵਿਰੋਧ ਚ ਦੇਸ਼ ਭਰ ਚ ਰੋਸ ਪ੍ਰਦਰਸ਼ਨ ਹੋ ਰਹੇ ਹਨ, ਕਿਤੇ ਸ਼ਾਂਤਮਈ ਢੰਗ ਨਾਲ ਤਾਂ ਕਿਤੇ ਹਿੰਸਾ ਵੀ ਹੋ ਰਹੀ ਹੈ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਿਊ ਯਾਰਕ ਅਤੇ ਵਾਸ਼ਿੰਗਟਨ ਡੀਸੀ ਸਮੇਤ ਕਈ ਸ਼ਹਿਰਾਂ ਵਿਚ ਕਰਫਿਊ ਲਗਾਇਆ ਗਿਆ ਹੈ।