ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Google 6 ਜੁਲਾਈ ਤੋਂ ਖੋਲ੍ਹੇਗਾ ਆਪਣੇ ਦਫ਼ਤਰ, ਸਾਰੇ ਵਰਕਰਾਂ ਨੂੰ ਦੇਵੇਗਾ 1 ਹਜ਼ਾਰ ਡਾਲਰ 

ਗੂਗਲ ਨੇ ਆਪਣੇ ਕਰਮਚਾਰੀਆਂ ਨੂੰ ਹੌਲੀ ਹੌਲੀ, ਪੜਾਅਵਾਰ ਦਫ਼ਤਰ ਵਾਪਸ ਆਉਣ ਲਈ ਮਿਤੀ 6 ਜੁਲਾਈ ਨਿਰਧਾਰਤ ਕੀਤੀ ਹੈ। ਕੰਪਨੀ ਨੇ ਵਿਸ਼ਵਵਿਆਪੀ ਜ਼ਰੂਰੀ ਉਪਕਰਣਾਂ ਅਤੇ ਦਫ਼ਤਰ ਦੇ ਫਰਨੀਚਰ 'ਤੇ ਖ਼ਰਚ ਕਰਨ ਲਈ ਆਪਣੇ ਹਰੇਕ ਕਰਮਚਾਰੀ ਨੂੰ ਇਕ ਹਜ਼ਾਰ ਡਾਲਰ (ਲਗਭਗ 75 ਹਜ਼ਾਰ ਰੁਪਏ) ਦੇਣ ਦਾ ਐਲਾਨ ਵੀ ਕੀਤਾ ਹੈ। ਸਾਰੇ ਕਰਮਚਾਰੀ ਇਸ ਸਮੇਂ ਘਰੋਂ ਕੰਮ ਕਰ ਰਹੇ ਹਨ।

 

ਅਲਫਾਬੇਟ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਕਿ ਕੰਪਨੀ 6 ਜੁਲਾਈ ਤੋਂ ਹੋਰ ਸ਼ਹਿਰਾਂ ਅਤੇ ਹੋਰ ਵਧੇਰੇ ਬਿਲਡਿੰਗਾਂ ਖੋਲ੍ਹਣਾ ਸ਼ੁਰੂ ਕਰ ਦੇਵੇਗੀ। ਪਿਚਾਈ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਹਾਲਤਾਂ ਦੇ ਅਨੁਸਾਰ ਆਗਿਆ ਮਿਲਣ 'ਤੇ ਰੋਟੇਸ਼ਨ ਪ੍ਰੋਗਰਾਮਾਂ ਨੂੰ ਹੋਰ ਸਕੇਲ ਕਰਕੇ ਗੂਗਲ ਸਤੰਬਰ ਤੱਕ 30 ਪ੍ਰਤੀਸ਼ਤ ਦਫ਼ਤਰੀ ਸਮਰੱਥਾ ਹਾਸਲ ਕਰ ਲਵੇਗਾ।


ਸੀਈਓ ਪਿਚਾਈ ਨੇ ਕਿਹਾ ਕਿ ਸਾਨੂੰ ਅਜੇ ਵੀ ਉਮੀਦ ਕਰਦੇ ਹਾਂ ਕਿ ਵਧੇਰੇ ਗੂਗਲ ਦੇ ਕਰਮਚਾਰੀ ਇਸ ਸਾਲ ਦੇ ਬਾਕੀ ਹਿੱਸਿਆਂ ਲਈ ਵੱਡੇ ਪੈਮਾਨੇ ਉੱਤੇ ਵਰਕ ਫਰਾਮ ਹੋਮ ਕਰਨਗੇ। ਅਜਿਹੀ ਸਥਿਤੀ ਵਿੱਚ ਅਸੀਂ ਹਰੇਕ ਵਰਕਰ ਨੂੰ ਲੋੜੀਂਦੇ ਉਪਕਰਣਾਂ ਅਤੇ ਦਫ਼ਤਰੀ ਫ਼ਰਨੀਚਰ ਦੇ ਖ਼ਰਚਿਆਂ ਲਈ 1000 ਡਾਲਰ ਦਾ ਭੱਤਾ, ਜਾਂ ਉਨ੍ਹਾਂ ਦੇ ਦੇਸ਼ ਦੇ ਅਨੁਸਾਰ ਬਰਾਬਰ ਮੁੱਲ ਦੇਵਾਂਗੇ।

ਪਿੱਚਾਈ ਦੇ ਅਨੁਸਾਰ, ਇਸ ਸਾਲ ਲਈ ਦਫ਼ਤਰ ਵਿੱਚ ਆ ਕੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਬੇਹਦ ਘੱਟ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Google will open its office from July 6 will give 1 thousand dollars to all workers