ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਟਬਾਇਆ ਰਾਜਪਕਸ਼ੇ ਨੇ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਸ੍ਰੀਲੰਕਾ ਵਿੱਚ ਘਰੇਲੂ ਯੁੱਧ ਦੌਰਾਨ ਵਿਵਾਦਪੂਰਨ ਰੱਖਿਆ ਸਕੱਤਰ ਰਹੇ ਗੋਟਬਾਇਆ ਰਾਜਪਕਸ਼ੇ ਨੇ ਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਅਨੁਰਾਧਾਪੁਰ ਦੇ ਰੂਵਾਨਵੇਲੀ ਸੇਈਆ ਵਿੱਚ ਸਹੁੰ ਚੁੱਕੀ। ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਜੈ ਸ਼੍ਰੀ ਮਹਾਬੋਧੀ ਵਿਖੇ ਪੂਜਾ ਪਾਠ ਕੀਤਾ। 

 

ਰਾਜਪਕਸ਼ੇ ਨੇ ਸਹੁੰ ਚੁੱਕਣ ਤੋਂ ਪਹਿਲਾਂ ਇੱਕ ਟਵੀਟ ਵਿੱਚ ਕਿਹਾ ਕਿ ਜਿੱਤ ਲਈ ਕੋਸ਼ਿਸ਼ ਕਰਨ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿੱਤ ਨੂੰ ਬਣਾਈ ਰੱਖਣਾ।

 

ਰਾਜਪਕਸ਼ੇ ਦੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਵੀ ਸਹੁੰ ਚੁੱਕ ਸਮਾਰੋਹ ਵਿੱਚ ਮੌਜੂਦ ਸਨ। ਮਹਿੰਦਾ 2005 ਤੋਂ 2015 ਤੱਕ ਦੇਸ਼ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। 

 

ਉਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਬਾਸਿਲ ਰਾਜਪਕਸ਼ੇ ਅਤੇ ਵੱਡੀ ਗਿਣਤੀ ਵਿੱਚ ਸੰਸਦ ਮੈਂਬਰਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

 


ਚੋਣ ਕਮਿਸ਼ਨ ਨੇ ਐਤਵਾਰ ਨੂੰ ਨਤੀਜੇ ਜਾਰੀ ਕਰਦਿਆਂ ਐਲਾਨ ਕੀਤਾ ਕਿ ਰਾਜਪਕਸ਼ੇ (70 ਸਾਲਾ) ਨੇ ਪ੍ਰੇਮਦਾਸ (52 ਸਾਲਾ) ਨੂੰ 13 ਲੱਖ ਵੋਟਾਂ ਨਾਲ ਹਰਾਇਆ। ਕਮਿਸ਼ਨ ਨੇ ਕਿਹਾ ਕਿ ਰਾਜਪਕਸ਼ੇ ਨੂੰ 52.25 ਪ੍ਰਤੀਸ਼ਤ (69,24,255) ਵੋਟਾਂ ਮਿਲੀਆਂ ਜਦੋਂ ਕਿ ਪ੍ਰੇਮਦਾਸ ਨੂੰ 41.99 ਪ੍ਰਤੀਸ਼ਤ (55,64,239) ਵੋਟਾਂ ਮਿਲੀਆਂ। ਹੋਰ ਉਮੀਦਵਾਰਾਂ ਨੇ 5.76 ਪ੍ਰਤੀਸ਼ਤ ਵੋਟ ਪ੍ਰਾਪਤ ਕੀਤੀ।

 

ਚੋਣ ਕਮਿਸ਼ਨ ਦੇ ਚੇਅਰਮੈਨ ਮਹਿੰਦਾ ਦੇਸ਼ਪ੍ਰਿਆ ਨੇ ਕਿਹਾ ਕਿ ਸਮੁੱਚੀ ਚੋਣ ਵਿੱਚ ਕੁੱਲ ਮਿਲਾ ਕੇ ਲਗਭਗ 83.73 ਪ੍ਰਤੀਸ਼ਤ ਵੋਟਿੰਗ ਹੋਈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gotabaya rajapaksa takes oath as sri lankan president