ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਟਬਾਇਆ ਰਾਜਪਕਸ਼ੇ ਹੋਣਗੇ ਸ੍ਰੀ ਲੰਕਾ ਦੇ ਨਵੇਂ ਰਾਸ਼ਟਰਪਤੀ

ਗੋਟਬਾਇਆ ਰਾਜਪਕਸ਼ੇ ਹੋਣਗੇ ਸ੍ਰੀ ਲੰਕਾ ਦੇ ਨਵੇਂ ਰਾਸ਼ਟਰਪਤੀ

ਸ੍ਰੀ ਲੰਕਾ ’ਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਗੋਟਬਾਇਆ ਰਾਜਪਕਸ਼ੇ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਸ੍ਰੀ ਲੰਕਾ ਦੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸਜੀਤ ਪ੍ਰੇਮਦਾਸ ਨੂੰ ਵੱਡੇ ਫ਼ਰਕ ਨਾਲ ਹਰਾਇਆ। ਉਸ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਟਬਾਇਆ ਰਾਜਪਕਸ਼ੇ ਨੂੰ ਜਿੱਤ ਲਈ ਮੁਬਾਰਕਬਾਦ ਦਿੱਤੀ ਹੈ।

 

 

ਸ੍ਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਰਾਸ਼ਟਰਪਤੀ ਚੋਣਾਂ ’ਚ ਜਿੱਤ ਲਈ ਤੁਹਾਨੂੰ ਵਧਾਈ ਗੋਟਬਾਇਆ। ਮੈਂ, ਸਾਡੇ ਦੋਵੇਂ ਦੇਸ਼ਾਂ ਤੇ ਨਾਗਰਿਕਾਂ ਵਿਚਾਲੇ ਮਜ਼ਬੂਤ ਤੇ ਭਾਈਚਾਰੇ ਵਾਲੇ ਸਬੰਧਾਂ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਨ, ਸ਼ਾਂਤੀ, ਖ਼ੁਸ਼ਹਾਲੀ ਤੇ ਖੇਤਰ ਵਿੱਚ ਸੁਰੱਖਿਆ ਲਈ ਤੁਹਾਡੇ ਮਿਲ ਕੇ ਕੰਮ ਕਰਨ ਦੀ ਆਸ ਰੱਖਦਾ ਹਾਂ।

 

 

ਸ੍ਰੀ ਲੰਕਾ ਦੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸਜੀਤ ਪ੍ਰੇਮਦਾਸ ਨੇ ਦੇਸ਼ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਵਿੱਚ ਆਪਣੀ ਹਾਰ ਪ੍ਰਵਾਨ ਕਰ ਲਈ ਤੇ ਆਪਣੇ ਮੁੱਖ ਵਿਰੁਧੀ ਤੇ ਸਾਬਕਾ ਰੱਖਿਆ ਸਕੱਤਰ ਗੋਟਬਾਇਆ ਰਾਜਪਕਸ਼ੇ ਨੂੰ ਵਧਾਈ ਦਿੱਤੀ।

 

 

ਸ੍ਰੀ ਪ੍ਰੇਮਦਾਸ ਨੇ ਕਿਹਾ ਕਿ ਲੋਕਾਂ ਦੇ ਫ਼ੈਸਲੇ ਦਾ ਸਤਿਕਾਰ ਕਰਨਾ ਤੇ ਸ੍ਰੀ ਲੰਕਾ ਦੇ 7ਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਣ ਲਈ ਗੋਟਬਾਇਆ ਰਾਜਪਕਸ਼ੇ ਨੂੰ ਵਧਾਈ ਦੇਣਾ ਮੇਰੇ ਲਈ ਸੁਭਾਗ ਵਾਲੀ ਗੱਲ ਹੈ। ਭਾਵੇਂ ਹਾਲੇ ਅਧਿਕਾਰਤ ਐਲਾਨ ਬਾਕੀ ਹੈ।

 

 

ਪ੍ਰੇਮਦਾਸ ਦੇ ਬਿਆਨ ਤੋਂ ਪਹਿਲਾਂ ਰਾਜਪਕਸ਼ੇ ਦੇ ਬੁਲਾਰੇ ਦਾਅਵਾ ਕੀਤਾ ਕਿ 70 ਸਾਲਾ ਸੇਵਾ–ਮੁਕਤ ਲੈਫ਼ਟੀਨੈਂਟ ਕਰਨਲ ਨੇ ਸਨਿੱਚਰਵਾਰ ਨੂੰ ਹੋਈ ਚੋਣ ਵਿੱਚ ਜਿੱਤ ਦਰਜ ਕੀਤੀ। ਸ੍ਰੀ ਲੰਕਾ ਦੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸਜੀਤ ਪ੍ਰੇਮਦਾਸ ਨੇ ਦੇਸ਼ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਵਿੱਚ ਆਪਣੀ ਹਾਰ ਪ੍ਰਵਾਨ ਕਰ ਲਈ ਤੇ ਆਪਣੇ ਮੁੱਖ ਵਿਰੋਧੀ ਤੇ ਸਾਬਕਾ ਰੱਖਿਆ ਸਕੱਤਰ ਰਾਜਪਕਸ਼ੇ ਨੂੰ ਵਧਾਈ ਦਿੱਤੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gotbaya Rajpakshe to be Sri Lanka s new President