ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਨ ਵਿਗਿਆਨੀ ਲੈਰੀ ਟੈਸਲਰ ਨਹੀਂ ਰਹੇ

ਮਹਾਨ ਵਿਗਿਆਨੀ ਲੈਰੀ ਟੈਸਲਰ ਨਹੀਂ ਰਹੇ

ਮਹਾਨ ਵਿਗਿਆਨੀ ਲੈਰੀ ਟੈਸਲਰ ਦਾ ਦੇਹਾਂਤ ਹੋ ਗਿਆ ਹੈ। ਉਹ 74 ਸਾਲਾਂ ਦੇ ਸਨ। ਹੋ ਸਕਦਾ ਹੈ ਕਿ ਤੁਸੀਂ ਲੈਰੀ ਟੈਸਲਰ ਦਾ ਨਾਂਅ ਕਦੇ ਨਾ ਸੁਣਿਆ ਹੋਵੇ ਪਰ ਅੱਜ ਅਜਿਹਾ ਕੋਈ ਵਿਅਕਤੀ ਨਹੀਂ ਹੋਵੇਗਾ, ਜਿਸ ਨੇ ਉਨ੍ਹਾਂ ਵੱਲੋਂ ਕੀਤੀ ਅਹਿਮ ਖੋਜ/ਟੂਲ ਦੀ ਵਰਤੋਂ ਨਾ ਕੀਤੀ ਹੋਵੇ ਜਾਂ ਇਸ ਟੂਲ ਬਾਰੇ ਨਾ ਸੁਣਿਆ ਹੋਵੇ।

 

 

ਕਿਸੇ ਵੀ ਸ਼ਬਦ ਜਾਂ ਵਾਕ ਜਾਂ ਸਮੁੱਚੇ ਲੇਖ ਨੂੰ ਕੀਅ–ਬੋਰਡ ’ਚ ਟਾਈਪ ਕਰਦੇ ਸਮੇਂ ਇਸ ਟੂਲ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਲੈਰੀ ਟੈਸਲਰ ਹੀ ਉਹ ਕੰਪਿਊਟਰ ਵਿਗਿਆਨੀ ਸਨ, ਜਿਨ੍ਹਾਂ ਨੇ ਕੱਟ–ਕਾੱਪੀ–ਪੇਸਟ ਟੂਲ ਦੀ ਖੋਜ ਕੀਤੀ ਸੀ।

 

 

ਸਟੀਵ ਜੌਬਸ ਨਾਲ ਲੰਮਾ ਸਮਾਂ ਐਪਲ ਕੰਪਨੀ ’ਚ ਕੰਮ ਕਰਦੇ ਰਹੇ ਅਤੇ ਐਮੇਜ਼ੌਨ ਜਿਹੀ ਈ–ਕਾਮਰਸ ਕੰਪਨੀ ਵਿੱਚ ਸੇਵਾਵਾਂ ਦੇਣ ਵਾਲੇ ਇਸ ਮਹਾਨ ਕੰਪਿਊਟਰ ਵਿਗਿਆਨੀ ਦਾ ਬੀਤੀ 16 ਫ਼ਰਵਰੀ ਨੂੰ 74 ਸਾਲਾਂ ਦੀ ਉਮਰ ’ਚ ਦੇਹਾਂਤ ਹੋ ਗਿਆ।

 

 

ਲੈਰੀ ਟੈਸਲਰ ਸਾਲ 1973 ’ਚ ਜ਼ੈਰੌਕਸ ਪਾਲੋ ਆਲਟੋ ਰੀਸਰਚ ਸੈਂਟਰ (PARC) ’ਚ ਸ਼ਾਮਲ ਹੋਏ ਸਨ, ਜਿੱਥੇ ਉਨ੍ਹਾਂ ਨੇ ਟਿਮ ਮੌਟ ਨਾਲ ਜਿਪਸੀ ਟੈਕਸਟ ਐਡੀਟਰ ਬਣਾਉਣ ਦੇ ਪ੍ਰੋਜੈਕਟ ’ਚ ਕੰਮ ਕੀਤਾ ਸੀ। ਇਸੇ ਦੌਰਾਨ ਉਨ੍ਹਾਂ ਆਰਟੀਕਲ ਦੇ ਕਿਸੇ ਹਿੱਸੇ ਨੂੰ ਮੁੜ ਟਾਈਪ ਕੀਤੇ ਬਿਨਾ ਉਸ ਦੀ ਕਾਪੀ ਬਣਾਉਣ ਤੇ ਕਿਸੇ ਹੋਰ ਜਗ੍ਹਾ ਪੇਸਟ ਕਰਨ ਦਾ ਤਰੀਕਾ ਵਿਕਸਤ ਕੀਤਾ ਸੀ। ਇਸੇ ਨੂੰ ਅੱਜ ਅਸੀਂ ਕੱਟ–ਕਾੱਪੀ–ਪੇਸਟ ਆਖਦੇ ਹਾਂ।

 

 

ਲੈਰੀ ਟੈਸਲਰ ਹੀ ਉਹ ਵਿਅਕਤੀ ਸਨ; ਜਿਨ੍ਹਾਂ ਨੂੰ 1979 ’ਚ ਸਟੀਵ ਜੌਬਸ ਦੇ ਸਾਹਮਣੇ ਜ਼ੈਰੌਕਸ ਦਾ ਆਲਟੋ ਕੰਪਿਊਟਰ ਤੇ ਇੰਟਰਫ਼ੇਸ ਦੀ ਪੇਸ਼ਕਾਰੀ ਦੇਣ ਲਈ ਚੁਣਿਆ ਗਿਆ ਸੀ। ਸਟੀਵ ਜੌਬਸ ਨੇ ਲੈਰੀ ਦੇ ਕੰਮ ਨੂੰ ਵੇਖਦਿਆਂ ਇਸ ਨੂੰ ਸੁਨਹਿਰੀ ਦੱਸਿਆ ਸੀ।

 

 

ਉਨ੍ਹਾਂ ਦੀ ਯੋਗਤਾ ਤੋਂ ਪ੍ਰਭਾਵਿਤ ਹੋ ਕੇ ਸਟੀਵ ਜੌਬਸ ਨੇ ਲੈਰੀ ਟੈਸਲਰ ਨੂੰ ਐਪਲ ਕੰਪਨੀ ਵਿੱਚ ਕੰਮ ਕਰਨ ਲਈ ਰਾਜ਼ੀ ਕੀਤਾ ਸੀ। ਟੈਸਲਰ ਨੇ ਐਪਲ ਕੰਪਨੀ ਨੂੰ 20 ਸਾਲਾਂ ਤੱਕ ਆਪਣੀ ਸੇਵਾ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Great Scientist Larry Tessler no more