ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰੇਟਾ ਥਨਬਰਗ ਨੂੰ ਟਰੰਪ ਨੇ ਦਿੱਤੀ ਸਲਾਹ - "ਗੁੱਸੇ 'ਤੇ ਕਾਬੂ ਰੱਖੋ, ਪੁਰਾਣੀਆਂ ਫਿਲਮਾਂ ਵੇਖੋ"

1 / 2ਗਰੇਟਾ ਥਨਬਰਗ ਨੂੰ ਟਰੰਪ ਨੇ ਦਿੱਲੀ ਸਲਾਹ - "ਗੁੱਸੇ 'ਤੇ ਕਾਬੂ ਰੱਖੋ, ਪੁਰਾਣੀਆਂ ਫਿਲਮਾਂ ਵੇਖੋ"

2 / 2ਗਰੇਟਾ ਥਨਬਰਗ ਨੂੰ ਟਰੰਪ ਨੇ ਦਿੱਲੀ ਸਲਾਹ - "ਗੁੱਸੇ 'ਤੇ ਕਾਬੂ ਰੱਖੋ, ਪੁਰਾਣੀਆਂ ਫਿਲਮਾਂ ਵੇਖੋ"

PreviousNext

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਾਈਮ ਮੈਗੇਜ਼ੀਨ ਵਲੋਂ 'ਪਰਸਨ ਆਫ ਦੀ ਈਅਰ 2019' ਚੁਣੀ ਗਈ 16 ਸਾਲਾ ਜਲਵਾਯੂ ਕਾਰਕੁੰਨ ਗਰੇਟਾ ਥਨਬਰਗ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜਲਵਾਯੂ ਕਾਰਕੁੰਨ ਨੂੰ ਆਪਣੇ ਗੁੱਸੇ 'ਤੇ ਕਾਬੂ ਰੱਖਣਾ ਚਾਹੀਦਾ ਹੈ। ਨਾਲ ਹੀ ਟਰੰਪ ਨੇ ਗਰੇਟਾ ਨੂੰ ਆਪਣੇ ਦੋਸਤਾਂ ਦੇ ਨਾਲ ਪੁਰਾਣੀਆਂ ਫਿਲਮਾਂ ਦੇਖਣ ਦੀ ਸਲਾਹ ਤੱਕ ਦੇ ਦਿੱਤੀ।
 

 

ਟਰੰਪ ਨੇ ਟਵੀਟ ਵਿਚ ਕਿਹਾ, "ਇਹ ਬੁਰਾ ਹੈ। ਗਰੇਟਾ ਆਪਣੇ ਗੁੱਸੇ ਨੂੰ ਕਾਬੂ ਕਰੋ ਤੇ ਫਿਰ ਆਪਣੇ ਦੋਸਤ ਦੇ ਨਾਲ ਕੋਈ ਪੁਰਾਣੀ ਚੰਗੀ ਫਿਲਮ ਦੇਖਣ ਜਾਓ, ਸ਼ਾਂਤ ਗਰੇਟਾ, ਸ਼ਾਂਤ।"
 

ਟਰੰਪ ਦਾ ਇਹ ਟਵੀਟ ਬੁੱਧਵਾਰ ਨੂੰ ਟਾਈਮ ਮੈਗੇਜ਼ੀਨ ਦੇ 'ਪਰਸਨ ਆਫ ਦੀ ਈਅਰ 2019' ਦੇ ਐਲਾਨ ਤੋਂ ਬਾਅਦ ਆਇਆ ਹੈ। ਗਰੇਟਾ ਪਿਛਲੇ ਸਾਲ ਸਵੀਡਨ ਦੀ ਸੰਸਦ ਦੇ ਸਾਹਮਣੇ ਜਲਵਾਯੂ ਪਰਿਵਰਤਨ ਦੇ ਵਿਰੁੱਧ ਇਕੱਲੇ ਪ੍ਰਦਰਸ਼ਨ ਕਰਨ ਦੇ ਲਈ ਪਹਿਲੀ ਵਾਰ ਚਰਚਾ ਵਿਚ ਆਈ ਸੀ।
 

ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ ਦੇ ਸੰਮੇਲਨ ਵਿਚ ਗਰੇਟਾ ਨੇ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਵਿਚ ਅਸਫਲ ਹੋਣ ਲਈ 'ਤੁਹਾਡੀ ਹਿੰਮਤ ਕਿਵੇਂ ਹੋਈ' ਦੇ ਸਿਰਲੇਖ ਵਾਲੇ ਬਿਆਨ ਨਾਲ ਦੁਨੀਆ ਦੇ ਨੇਤਾਵਾਂ 'ਤੇ ਵਿਸ਼ਵਾਸਘਾਤ ਦਾ ਦੋਸ਼ ਲਾਇਆ। ਜਿਸ ਤੋਂ ਬਾਅਦ ਗਰੇਟਾ ਨੇ ਵਿਸ਼ਵ ਭਰ ਵਿਚ ਆਪਣੀ ਛਾਪ ਛੱਡੀ।
 

ਗਰੇਟਾ ਆਟਿਜ਼ਮ ਨਾਲ ਸਬੰਧਿਤ ਐਸਪਰਜ਼ਰ ਸਿੰਡ੍ਰਾਮ ਨਾਲ ਪੀੜਤ ਹੈ। ਇਸ ਬੀਮਾਰੀ ਵਿਚ ਲੋਕਾਂ ਨੂੰ ਮੇਲ-ਜੋਲ ਵਧਾਉਣ ਵਿਚ ਦਿੱਕਤ ਆਉਂਦੀ ਹੈ। ਗਰੇਟਾ ਦੀ ਇਸ ਬੀਮਾਰੀ ਨੇ ਉਨ੍ਹਾਂ ਨੂੰ ਨਿੰਦਕਾਂ ਦੇ ਨਿਸ਼ਾਨੇ 'ਤੇ ਖੜ੍ਹਾ ਕਰ ਦਿੱਤਾ ਹੈ।
 

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਗਰੇਟਾ ਨੂੰ ਬਦਤਮੀਜ਼ ਬੱਚਾ ਤੱਕ ਕਿਹਾ ਹੈ। ਬੀਤੇ ਸਤੰਬਰ ਮਹੀਨੇ ਨਿਊਯਾਰਕ ਵਿਚ ਗਰੇਟਾ ਦੇ ਭਾਸ਼ਣ ਤੋਂ ਬਾਅਦ ਟਰੰਪ ਨੇ ਟਵੀਟ ਕੀਤਾ ਸੀ, "ਉਹ ਬੇਹੱਦ ਖੁਸ਼ਹਾਲ ਨੌਜਵਾਨ ਲੜਕੀ ਨਜ਼ਰ ਆ ਰਹੀ ਹੈ, ਜੋ ਰੌਸ਼ਨ ਤੇ ਬਿਹਤਰ ਭਵਿੱਖ ਦੀ ਤਲਾਸ਼ ਵਿਚ ਹੈ। ਦੇਖ ਕੇ ਚੰਗਾ ਲੱਗਿਆ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Greta Thunberg Chill and Go To Movies Says US president Donald Trump