ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ `ਚ ਗੁਲਾਬ ਸਿੰਘ ਨੂੰ ਮਿਲੀ ਕਾਨੂੰਨੀ ਰਾਹਤ

ਪਾਕਿਸਤਾਨ `ਚ ਗੁਲਾਬ ਸਿੰਘ ਨੂੰ ਮਿਲੀ ਕਾਨੂੰਨੀ ਰਾਹਤ

1 / 2ਪਾਕਿਸਤਾਨ `ਚ ਗੁਲਾਬ ਸਿੰਘ ਨੂੰ ਮਿਲੀ ਕਾਨੂੰਨੀ ਰਾਹਤ

-- ਗੁਲਾਬ ਸਿੰਘ ਨਾਲ ਕੁੱਟਮਾਰ ਖਿ਼ਲਾਫ਼ ਅੰਮ੍ਰਿਤਸਰ `ਚ ਰੋਸ ਮੁਜ਼ਾਹਰਾ

2 / 2-- ਗੁਲਾਬ ਸਿੰਘ ਨਾਲ ਕੁੱਟਮਾਰ ਖਿ਼ਲਾਫ਼ ਅੰਮ੍ਰਿਤਸਰ `ਚ ਰੋਸ ਮੁਜ਼ਾਹਰਾ

PreviousNext

-- ਗੁਲਾਬ ਸਿੰਘ ਨਾਲ ਕੁੱਟਮਾਰ ਖਿ਼ਲਾਫ਼ ਅੰਮ੍ਰਿਤਸਰ `ਚ ਰੋਸ ਮੁਜ਼ਾਹਰਾ
-- ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਦੀ ਨਿੰਦਾ


ਪਾਕਿਸਤਾਨ `ਚ ਪਹਿਲੇ ਸਿੱਖ ਟ੍ਰੈਫਿ਼ਕ ਪੁਲਿਸ ਅਧਿਕਾਰੀ ਗੁਲਾਬ ਸਿੰਘ ਨੂੰ ਕੁਝ ਕਾਨੂੰਨੀ ਰਾਹਤ ਮਿਲੀ ਹੈ ਕਿਉਂਕਿ ਲਾਹੌਰ ਦੀ ਇੱਕ ਜਿ਼ਲ੍ਹਾਅਦਾਲਤ ਨੇ ਗੁਲਾਬ ਸਿੰਘ ਹੁਰਾਂ ਨਾਲ ਕੁੱਟਮਾਰ ਤੇ ਖਿੱਚ-ਧੂਹ ਕਰਨ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਉਨ੍ਹਾਂ ਨੂੰ ਘਰੋਂ-ਬੇਘਰ ਕਰਨ ਵਾਲੇ ਤਿੰਨ ਪੁਲਿਸ ਅਧਿਕਾਰੀਆਂ ਅਤੇ ‘ਪੰਜਾਬ ਇਵੈਕੁਈ ਟ੍ਰੱਸਟ ਪ੍ਰਾਪਰਟੀ ਬੋਰਡ` ਦੇ ਅਧਿਕਾਰੀਆਂ ਖਿ਼ਲਾਫ਼ ਮਾਨਹਾਨੀ ਦਾ ਨੋਟਿਸ ਸਜਾਰੀ ਹੋ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਗੁਲਾਬ ਸਿੰਘ, ਉਨ੍ਹਾਂ ਦੀ ਪਤਨੀ ਪਰਮਜੀਤ ਕੌਰ, ਉਨ੍ਹਾਂ ਦੇ ਪੁੱਤਰਾਂ ਗੁਰਪ੍ਰੀਤ ਸਿੰਘ, ਹਰਚਰਨਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਨੂੰ ਪੂਰੀ ਇੱਕ ਰਾਤ ਡੇਰਾ ਚਾਹਲ ਵਿਖੇ ਸਥਿਤ ਆਪਣੇ ਘਰ ਦੇ ਸਾਹਮਣੇ ਇੱਕ ਰੁੱਖ ਹੇਠਾਂ ਬਿਤਾਉਣੀ ਪਈ ਸੀ।


ਮਿਲੀ ਜਾਣਕਾਰੀ ਅਨੁਸਾਰ ਅਦਾਲਤ ਨੇ ਐੱਸਐੱਚਓ ਇਫ਼ਤਿਖ਼ਾਰ ਅਨਸਾਰੀ, ਬੋਰਡ ਦੇ ਵਧੀਕ ਸਕੱਤਰ ਤਾਰਿਕ ਵਜ਼ੀਰ ਤੇ ਡਿਪਟੀ ਸਕੱਤਰ ਅਕਰਮ ਜ਼ੋਯਾ ਨੂੰ ਮਾਨਹਾਨੀ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਇਸ ਮਾਮਲੇ ਦੀ ਸੁਣਵਾਈ ਲਈ 13 ਜੁਲਾਈ ਦਾ ਦਿਨ ਤੈਅ ਕੀਤਾ ਗਿਆ ਹੈ।


ਗੁਲਾਬ ਸਿੰਘ ਨਾਲ ਪਾਕਿਸਤਾਨ `ਚ ਹੋਈ ਇਸ ਵਧੀਕੀ ਖਿ਼ਲਾਫ਼ ਸਮੁੱਚੇ ਵਿਸ਼ਵ `ਚ, ਖ਼ਾਸ ਤੌਰ `ਤੇ ਸਿੱਖਾਂ ਵਿੱਚ ਭਾਰੀ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ।


‘ਹਿੰਦੁਸਤਾਨ ਟਾਈਮਜ਼` ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ `ਚ ਗੁਲਾਬ ਸਿੰਘ ਦੇ ਹੱਕ `ਚ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਲਾਰੈਂਸ ਰੋਡ `ਤੇ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਸਾੜਿਆ। ਉਨ੍ਹਾਂ ਨੇ ਰੋਸ ਵਜੋਂ ਕਾਲੀਆਂ ਝੰਡੀਆਂ ਵੀ ਫੜੀਆਂ ਹੋਈਆਂ ਸਲ।


ਮੁਜ਼ਾਹਰਾਕਾਰੀਆਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੁਲਾਬ ਸਿੰਘ ਨੂੰ ਰਾਹਤ ਨਹੀਂ ਮਿਲ ਜਾਂਦੀ, ਉਹ ਆਪਣੇ ਪ੍ਰਦਰਸ਼ਨ ਇੰਝ ਹੀ ਜਾਰੀ ਰੱਖਣਗੇ।


ਦੋਸ਼ ਹੈ ਕਿ ਗੁਲਾਬ ਸਿੰਘ ਨਾਲ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਖਿੱਚਿਆ ਵੀ ਗਿਆ। ਫਿਰ ਉਨ੍ਹਾਂ ਨੂੰ ਪਰਿਵਾਰ ਸਮੇਤ ਘਰੋਂ ਬਾਹਰ ਕੱਢ ਦਿੱਤਾ ਗਿਆ।  ਦਰਅਸਲ, ਉਨ੍ਹਾਂ ਦੇ ਘਰ ਨੂੰ ਲੈ ਕੇ ਸਰਕਾਰ ਨਾਲ ਉਨ੍ਹਾਂ ਦਾ ਪੁਰਾਣਾ ਕੇਸ ਚੱਲ ਰਿਹਾ ਹੈ।


ਉੱਧਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਲਾਬ ਸਿੰਘ ਨਾਲ ਪਾਕਿਸਤਾਨ `ਚ ਹੋਈ ਵਧੀਕੀ ਦੀ ਸਖ਼ਤ ਨਿੰਦਾ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਪ੍ਰਸ਼ਾਸਨ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gulab Singh gets legal relief in Pakistan