ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ੀਲੈਂਡ ਦੀਆਂ 2 ਮਸਜਿਦਾਂ ’ਚ ਅੰਨ੍ਹੇਵਾਹ ਗੋਲਾਬਾਰੀ, 49 ਮੌਤਾਂ

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹੀਰ ਦੀ ਇਕ ਮਸਜਿਦ ਚ ਸ਼ੁੱਕਰਵਾਰ ਦੁਪਿਹਰ (ਸਥਾਨਕ ਸਮੇਂ ਮੁਤਾਬਕ) ਦੀ ਨਮਾਜ਼ ਦੌਰਾਨ ਇਕ ਬੰਦੂਕਧਾਰੀ ਹਮਲਾਵਰ ਨੇ ਅੰਨ੍ਹੇਵਾਹ ਗੋਲਾਬਾਰੀ ਕਰ ਦਿੱਤੀ ਜਿਸ ਕਾਰਨ ਘੱਟੋ ਘੱਟ 49 ਲੋਕਾਂ ਦੀ ਮੌਤ ਹੋ ਗਈ ਜਦਕਿ 20 ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਸ ਘਟਨਾ ਮਗਰੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਕ੍ਰਾਈਸਟਚਰਚ ਸ਼ਹੀਰ ਦੀ ਹੀ ਦੂਜੀ ਮਸਜਿਦ ਚ ਵੀ ਗੋਲਾਬਾਰੀ ਹੋਈ ਹੈ ਤੇ ਹਾਲੇ ਵੀ ਹਮਲਾਵਰ ਸਰਗਰਮ ਦਸਿਆ ਜਾ ਰਿਹਾ ਹੈ।

 

ਦੂਜੇ ਪਾਸੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੋਟ ਮੈਰੀਸਨ ਨੇ ਕਿਹਾ ਹੈ ਕਿ ਕ੍ਰਾਈਸਟਚਰਚ ਦੀ ਮਸਜਿਦਾਂ ਚ ਗੋਲਾਬਾਰੀ ਕਰਨ ਵਾਲਾ ਹਮਲਾਵਰ ਆਸਟ੍ਰੇਲੀਆਈ ਨਾਗਰਿਕ ਹੈ।

 

 

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਰਡਰਨ ਨੇ ਇਸ ਘਟਨਾ ਨੂੰ ਦੇਸ਼ ਲਈ ਕਾਲਾ ਦਿਨ ਦਸਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਕ ਵਿਅਕਤੀ ਨੂੰ ਫੜਿਆ ਹੈ ਪਰ ਉਸ ਵਿਅਕਤੀ ਬਾਰੇ ਉਨ੍ਹਾਂ ਕੋਲ ਹੋਰ ਕੋਈ ਜਾਣਕਾਰੀ ਹਾਲੇ ਨਹੀਂ ਹੈ।

 

 

ਸ਼ਹਿਰ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ, ਮਤਲਬ ਕੋਈ ਵੀ ਵਿਅਕਤੀ ਸ਼ਹਿਰ ਦੇ ਅੰਦਰ ਜਾਂ ਬਾਹਰ ਨਹੀਂ ਜਾ ਸਕਦਾ। ਦੂਜੇ ਪਾਸੇ, ਸਥਾਨਕ ਪੁਲਿਸ ਨੇ ਵੀ ਮੱਧ ਕ੍ਰਾਈਸਟਚਰਚ ਚ ਲੋਕਾਂ ਤੋਂ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਹੈ।

 

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਰਡਰਨ

 

ਨਿਊਜ਼ ਏਜੰਸੀ ਏਐਫ਼ਪੀ ਨੇ ਦਸਿਆ ਕਿ ਗੋਲਾਬਾਰੀ ਦੀ ਘਟਨਾ ਸਮੇਂ ਬੰਗਲਾਦੇ਼ਸ ਦੀ ਕ੍ਰਿਕਟ ਟੀਮ ਮਸਜਿਦ ਚ ਜਾ ਰਹੀ ਸੀ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਬੁਲਾਰੇ ਜਲਾਲ ਯੂਨੁਸ ਨੇ ਕਿਹਾ ਕਿ ਟੀਮ ਦੇ ਵਾਧੂ ਲੋਕ ਮਸਜਿਦ ਚ ਗਏ ਸਨ ਤੇ ਉਹ ਅੰਦਰ ਜਾਣ ਹੀ ਵਾਲੇ ਸਨ ਕਿ ਅਚਾਨਕ ਇਹ ਘਟਨਾ ਵਾਪਰ ਗਈ। ਉਨ੍ਹਾਂ ਨੇ ਏਐਫ਼ਪੀ ਨੂੰ ਦਸਿਆ ਕਿ ਟੀਮ ਦੇ ਮੈਂਬਰ ਸੁਰੱਖਿਅਤ ਹਨ ਪਰ ਮਾਨਸਿਕ ਤੌਰ ਤੇ ਹੈਰਾਨ ਹਨ।

 

 

ਦੂਜੇ ਪਾਸੇ ਇਕ ਚਸ਼ਮਦੀਤ ਲੈਨ ਪੈਨੇਹਾ ਨੇ ਦਸਿਆ ਕਿ ਉਸਨੇ ਇਕ ਕਾਲੇ ਕਪੜੇ ਵਾਲੇ ਇਕ ਵਿਅਕਤੀ ਨੂੰ ਮਸਜਿਦ ਅਲ ਨੂਰ ਚ ਆਉਂਦਿਆਂ ਦੇਖਿਆ ਤੇ ਇਸ ਤੋਂ ਬਾਅਦ ਦਰਜਨਾਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਗੋਲੀਬਾਰੀ ਹੁੰਦਿਆਂ ਹੀ ਮਸਜਿਦ ਚ ਭਾਜੜਾਂ ਪੈ ਗਈਆਂ ਤੇ ਲੋਕ ਇੱਧਰ ਉੱਧਰ ਦੌੜਣ ਲੱਗ ਪਏ।

 

ਉਨ੍ਹਾਂ ਦਸਿਆ ਕਿ ਗੋਲਾਬਾਰੀ ਦੌਰਾਨ ਉਹ ਖੁੱਦ ਆਪਣੀ ਜਾਨ ਬਚਾਉਣ ਲਈ ਮੌਕੇ ਤੋਂ ਭੱਜ ਗਏ ਸੀ। ਚਸ਼ਮਦੀਤ ਲੈਨ ਪੈਨੇਹਾ ਨੇ ਅੱਗੇ ਦਸਿਆਾ ਕਿ ਗੋਲਾਬਾਰੀ ਹੋਣ ਮਗਰੋਂ ਉਹ ਖੁੱਦ ਲੋਕਾਂ ਦੀ ਮਦਦ ਕਰਨ ਲਈ ਮਸਜਿਦ ਦੇ ਅੰਦਰ ਵੀ ਗਏ ਪਰ ਅੰਦਰ ਜਾ ਕੇ ਦੇਖਿਆ ਤਾਂ ਉੱਥੇ ਕਈ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਪਈਆਂ ਸਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gunman opens fire at New Zealand mosque in Christchurch