ਅਗਲੀ ਕਹਾਣੀ

ਕੈਲੇਫੋਰਨੀਆ ਦੇ ਬਾਰ `ਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹੋਈ ਪਹਿਚਾਣ

ਕੈਲੇਫੋਰਨੀਆ ਦੇ ਬਾਰ `ਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹੋਈ ਪਹਿਚਾਣ

ਅਮਰੀਕੀ ਮਰੀਨ ਕੋਰ `ਚ ਕੰਮ ਕਰ ਚੁੱਕੇ ਇਕ ਵਿਅਕਤੀ ਨੇ ਕੈਲੇਫੋਰਨੀਆ ਸਥਿਤ ਥਾਉਜੰਡ ਓਕਸ ਸ਼ਹਿਰ `ਚ ਕਾਲਜ ਵਿਦਿਆਰਥੀਆਂ ਵਿਚ ਮਸ਼ਹੂਰ ਭੀੜ ਭਾੜ ਵਾਲੇ ਡਾਂਸ ਵਾਰ `ਚ ਗੋਲੀਬਾਰੀ ਕੀਤੀ। ਇਸ ਗੋਲੀਬਾਰੀ `ਚ ਇਕ ਪੁਲਿਸ ਅਧਿਕਾਰੀ ਸਮੇ਼ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਬੰਦੂਕਧਾਰੀ ਕਾਲੇ ਕੱਪੜਿਆਂ `ਚ ਡਾਂਸ ਬਾਰ ਆਏ ਸਨ।
ਕਾਲਾ ਕੋਟ ਪਾਈ ਹਮਲਾਵਰ ਨੇ ਬਾਰ ਅੰਦਰ ਅੰਨੇ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ੲਮਲੇ `ਚ ਘੱਟ ਤੋਂ ਘੱਟ ਦੋ ਦਰਜਨ ਲੋਕ ਜ਼ਖਮੀ ਹੋ ਗਏ। ਹਾਲਾਂਕਿ ਲਾਸ ਏਂਜਲਿਸ ਦੇ ਬਾਹਰੀ ਖੇਤਰ `ਚ ਸਥਿਤ ਬਾਰਡਰ ਲਾਈਨ ਬਾਰ ਐਂਡ ਗ੍ਰਿਲ ਅੰਦਰ ਹਮਲਾਵਰ ਵੀ ਮ੍ਰਿਤਕ ਮਿਲਿਆ।


ਵੇਂਟੂਰਾ ਕਾਉਂਟੀ ਸ਼ੇਰਿਫ ਜੇਫ ਡੀਨ ਨੇ ਹਮਲਾਵਰ ਦੀ ਪਹਿਚਾਣ 28 ਸਾਲਾ ਇਆਨ ਡੇਵਿਡ ਲਾਂਗ ਵਜੋਂ ਕੀਤੀ ਗਈ। ਉਹ ਕਈ ਅਮਰੀਕੀ ਮਰੀਨ ਕੋਰ `ਚ ਸਰਗਰਮ ਸੀ। ਉਸਨੇ ਹਮਲੇ ਦੌਰਾਨ .45 ਕੈਲੀਬਰ ਗਲੋਕ ਹੈਂਡਗਨ ਦੀ ਵਰਤੋਂ ਕੀਤੀ।

 

ਵੇਂਟੂਰਾ ਕਾਉਂਟੀ ਸ਼ੇਰਿਫ ਜੇਫ ਡੀਨ ਨੇ ਇਸ ਘਟਨਾ ਨੂੰ ਭਿਆਨਕ ਦੱਸਦੇ ਹੋਏ ਕਿਹਾ ਕਿ ਹਮਲਾਵਰ ਨੇ ਖੁਦ ਨੂੰ ਗੋਲੀ ਮਾਰੀ ਹੈ ਅਤੇ ਅਧਿਕਾਰੀ ਜਦੋਂ ਬਾਰ `ਚ ਦਾਖਲ ਹੋਏ ਤਾਂ ਉਨ੍ਹਾਂ ਉਸ ਨੂੰ ਮਰਿਆ ਹੋਇਆ ਪਾਇਆ ਸੀ। ਰੱਖਿਆ ਵਿਭਾਗ ਦੇ ਰਿਕਾਰਡ ਮੁਤਾਬਕ ਹਮਲਾਵਰ ਅਮਰੀਕੀ ਮਰੀਨ ਕੋਰ ਦਾ ਅਗਸਤ 2008 ਤੋਂ ਮਾਰਚ 2013 ਦੇ ਵਿਚ ਸਰਗਰਮ ਮੈਂਬਰ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gunman who killed 12 people in California bar was 28 year old former marine