ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਮਹਿੰਗਾਈ ਬਣੀ ਸਿਰਦਰਦ, ਟਮਾਟਰਾਂ ਦੀ ਰਾਖੀ ਲਈ ਤਾਇਨਾਤ ਕੀਤੇ ਗੰਨਮੈਨ

ਪਾਕਿਸਤਾਨ ਚ ਟਮਾਟਰ ਦੇ ਕਿਸਾਨਾਂ ਵਲੋਂ ਫਸਲਾਂ ਦੀ ਨਿਗਰਾਨੀ ਕਰਨ ਲਈ ਬੰਦੂਕਧਾਰੀ ਪਹਿਰੇਦਾਰ ਤਾਇਨਾਤ ਕਰਨ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੋਕ ਇਸ 'ਤੇ ਵੱਖ-ਵੱਖ ਢੰਗ ਨਾਲ ਟਿੱਪਣੀਆਂ ਕਰ ਰਹੇ ਹਨ।

 

ਭਾਰਤ ਨਾਲ ਵਿਗੜੇ ਰਿਸ਼ਤਿਆਂ ਤੋਂ ਬਾਅਦ ਪਾਕਿਸਤਾਨ ਦੇ ਕਰਾਚੀ ਸ਼ਹਿਰ ਚ ਟਮਾਟਰਾਂ ਦੀ ਕੀਮਤ 320 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਉੱਚੀਆਂ ਕੀਮਤਾਂ ਅਤੇ ਚੋਰੀ ਹੋਣ ਦੀ ਸੰਭਾਵਨਾ ਦੇ ਕਾਰਨ ਕਿਸਾਨਾਂ ਨੇ ਫਸਲਾਂ ਦੀ ਰੱਖਿਆ ਕਰਨ ਲਈ ਹਥਿਆਰਬੰਦ ਗਾਰਡ ਤਾਇਨਾਤ ਕੀਤੇ ਹਨ।

 

ਹਾਲ ਹੀ ਚ ਸਿੰਧ ਦੇ ਬਾਦਿਨ ਚ ਟਮਾਟਰ ਨਾਲ ਭਰੇ ਟਰੱਕ ਦੀ ਕਥਿਤ ਲੁੱਟ ਤੋਂ ਬਾਅਦ ਕਿਸਾਨ ਗੰਨਮੈਨ ਗਾਰਡ ਤਾਇਨਾਤ ਕਰਨ ਲਈ ਮਜਬੂਰ ਹੋਏ ਸਨ।

 

ਵਿੱਤੀ ਤੌਰ 'ਤੇ ਕਮਜ਼ੋਰ ਹੋਣ ਦੇ ਕੰਢੇ ’ਤੇ ਪੁੱਜੇ ਪਾਕਿਸਤਾਨ ਦੀ ਹਾਲਤ ’ਤੇ ਚੁੱਟਕੀ ਲੈਂਦਿਆਂ ਪੱਤਰਕਾਰ ਨਾਇਲਾ ਇਨਾਇਤ ਨੇ ਉਥੇ ਟਵੀਟ ਕੀਤਾ- ਪਾਕਿ ਨੇਤਾਵਾਂ ਨੂੰ ਹੁਣ ਤੋਹਫੇ ਵਜੋਂ ਟਮਾਟਰ ਦੀ ਮਾਲਾ ਦਿੱਤੀ ਜਾਵੇਗੀ। ਮਹੱਤਵਪੂਰਣ ਗੱਲ ਇਹ ਹੈ ਕਿ ਕਿਉਂਕਿ ਭਾਰਤ ਤੋਂ ਆਯਾਤ ਪ੍ਰਭਾਵਿਤ ਹੋਇਆ ਹੈ, ਪਾਕਿਸਤਾਨ ਵਿਚ ਟਮਾਟਰ ਦੀਆਂ ਕੀਮਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gunmen deployed to guard tomatoes in Pakistan