ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਬੱਸ ਤੋਂ ਉਤਾਰਕੇ 14 ਸਵਾਰੀਆਂ ਨੂੰ ਮਾਰੀ ਗੋਲੀ

ਪਾਕਿ ’ਚ ਬੱਸ ਤੋਂ ਉਤਾਰਕੇ 14 ਸਵਾਰੀਆਂ ਨੂੰ ਮਾਰੀ ਗੋਲੀ

ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਪ੍ਰਾਂਤ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਰਾਜਮਾਰਗ ਉਤੇ ਇਕ ਬੱਸ ਵਿਚੋਂ ਸਵਾਰੀਆਂ ਨੂੰ ਜਬਰਦਸਤੀ ਉਤਾਰਨ ਬਾਅਦ ਘੱਟੋ–ਘੱਟ 14 ਲੋਕਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੀਡੀਆ ਦੀ ਇਕ ਖਬਰ ਵਿਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਸੁਰੱਖਿਖਆ ਸੂਤਰਾਂ ਮੁਤਾਬਕ, ਫੌਜ ਵਰਗੀ ਵਰਦੀ ਪਾ ਕੇ ਕਰੀਬ 15 ਤੋਂ 20 ਅਣਪਛਾਤੇ ਬੰਦੂਕਧਾਰੀਆਂ ਨੇ ਕਰਾਚੀ ਅਤੇ ਗਵਾਦਰ ਵਿਚ ਚੱਲਣ ਵਾਲੀ ਪੰਜ ਤੋਂ ਛੇ ਬੱਸਾਂ ਨੂੰ ਰੋਕਿਆ।

 

ਉਨ੍ਹਾਂ ਬਲੋਚਿਸਤਾਨ ਦੇ ਅੋਰਮਾਰਾ ਖੇਤਰ ਵਿਚ ਮਕਰਾਨ ਤੱਟੀ ਰਾਜਮਾਰਗ ਉਤੇ ਇਕ ਬੱਸ ਨੂੰ ਰੋਕਿਆ, ਯਾਤਰੀਆਂ ਦੀ ਪਹਿਚਾਣ ਪੱਤਰਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਵਿਚੋਂ ਕਰੀਬ 16 ਨੂੰ ਹੇਠਾਂ ਉਤਾਰ ਲਿਆ। ਡੌਨ ਅਖਬਾਰ ਨੇ ਖਬਰ ਦਿੰਤੀ ਹੈ ਕਿ ਘੱਟੋ ਘੱਟ 14 ਯਾਰਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਕਿ ਦੋ ਯਾਤਰੀ ਭੱਜਣ ਵਿਚ ਸਫਲ ਰਹੇ ਅਤੇ ਹੋਰ ਨਜ਼ਦੀਕੀ ਜਾਂਚ ਚੌਕੀ ਪਹੁੰਚ ਗਏ। ਉਨ੍ਹਾਂ ਨੂੰ ਇਲਾਜ ਲਈ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

 

ਰਿਪੋਰਟ ਵਿਚ ਦੱਸਿਆ ਗਿਆ ਕਿ ਚੌਕੀ ਵੱਲੋਂ ਹੋਰ ਕਾਨੂੰਨ ਪ੍ਰਣਾਲੀ ਏਜੰਸੀਆਂ ਦੇ ਕਰਮਚਾਰੀ ਘਟਨਾ ਸਥਾਨ ਉਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਦੇ ਪਿੱਛੇ ਕਾਰਨ ਅਤੇ ਪੀੜਤਾਂ ਦਾ ਅਜੇ ਤੱਕ ਕੋਈ ਪਹਿਚਾਣ ਨਹੀਂ ਹੋ ਸਕੀ। ਅਫਗਾਨਿਸਤਾਨ ਅਤੇ ਈਰਾਨ ਦੀ ਸੀਮਾ ਨਾਲ ਲੱਗੇ ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਅਤੇ ਗਰੀਬ ਪ੍ਰਾਂਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gunmen kill 14 bus passengers in Pakistan s Balochistan