ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਮਰੀਕੀ ਰਾਸ਼ਟਰਪਤੀ ਟਰੰਪ ਲਈ ਵੀਵੀਆਈਪੀ ਹਨ ਗੁਰਪਤਵੰਤ ਸਿੰਘ ਪਨੂੰ

​​​​​​​ਅਮਰੀਕੀ ਰਾਸ਼ਟਰਪਤੀ ਟਰੰਪ ਲਈ ਵੀਵੀਆਈਪੀ ਹਨ ਗੁਰਪਤਵੰਤ ਸਿੰਘ ਪਨੂੰ

ਭਾਰਤ ‘ਚ ਪਾਬੰਦੀਸ਼ੁਦਾ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਤੇ ‘ਸਿੱਖ ਰਾਇਸ਼ੁਮਾਰੀ 2020’ ਮੁਹਿੰਮ ਦੇ ਬਾਨੀ ਗੁਰਪਤਵੰਤ ਸਿੰਘ ਪਨੂੰ ਅਮਰੀਕਾ ਦੇ ਵੀਵੀਆਈਪੀ (VVIP) ਹਨ।

 

 

ਇਹ ਇੰਕਸ਼ਾਫ਼ ਉਦੋਂ ਹੋਇਆ, ਜਦੋਂ ਗੁਰਪਤਵੰਤ ਸਿੰਘ ਪਨੂੰ ਤੇ ਉਨ੍ਹਾਂ ਦੀ ਟੀਮ ਨੂੰ ਅਮਰੀਕਾ ਦੇ ਆਜ਼ਾਦੀ ਦਿਵਸ ਦੀ ਪਰੇਡ ਮੌਕੇ ਬੀਤੀ 4 ਜੁਲਾਈ ਨੂੰ ਪੂਰਾ ਵੀਆਈਪੀ ਟ੍ਰੀਟਮੈਂਟ ਮਿਲਿਆ। ਇਹ ਖ਼ੁਲਾਸਾ ਹੁਣ ‘ਅਮਰ ਉਜਾਲਾ’ ਅਖ਼ਬਾਰ ਸਮੂਹ ਨੇ ਆਪਣੇ ਪ੍ਰਤੀਨਿਧ ਸੁਰਿੰਦਰ ਪਾਲ ਦੀ ਇੱਕ ਰਿਪੋਰਟ ਰਾਹੀਂ ਕੀਤਾ ਹੈ।

 

 

ਗੁਰਪਤਵੰਤ ਸਿੰਘ ਪਨੂੰ ਬੀਤੀ 4 ਜੁਲਾਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਟੇਜ ਦੇ ਐਨ ਪਿੱਛੇ ਵੀਵੀਆਈਪੀ (VVIP) ਗੈਲਰੀ ਵਿੱਚ ਬੈਠੇ ਵਿਖਾਈ ਦਿੱਤੇ। ਹੋਰ ਤਾਂ ਹੋਰ, ਉਨ੍ਹਾਂ ਨੇ ਅਮਰੀਕਾ ਦੀ ਆਜ਼ਾਦੀ–ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਵਿੱਚ ਵੱਖਰੇ ਦੇਸ਼ ਖ਼ਾਲਿਸਤਾਨ ਲਈ ਅਰਦਾਸ ਵੀ ਕੀਤੀ।

 

 

ਇੱਥੇ ਵਰਨਣਯੋਗ ਹੈ ਕਿ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹਨ ਕਿ ਗੁਰਪਤਵੰਤ ਸਿੰਘ ਪਨੂੰ ਨੂੰ ਹਵਾਲਗੀ ਸੰਧੀ ਦੇ ਆਧਾਰ ਉੱਤੇ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।

 

 

ਬੀਤੇ ਦਿਨੀਂ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪਨੂੰ ਨੂੰ ਵੀਵੀਆਈਪੀ ਟ੍ਰੀਟਮੈਂਟ ਮਿਲਣ ਕਾਰਨ ‘ਸਿੱਖਸ ਫ਼ਾਰ ਜਸਟਿਸ’ ਦੀਆਂ ਕੈਨੇਡਾ, ਅਮਰੀਕਾ ਤੇ ਯੂਰੋਪੀਅਨ ਦੇਸ਼ਾਂ ਦੀਆਂ ਇਕਾਈਆਂ ਕਾਫ਼ੀ ਉਤਸ਼ਾਹਿਤ ਹੋਈਆਂ ਹਨ।

 

 

ਟਰੰਪ ਸਰਕਾਰ ਵੱਲੋਂ ‘ਸਿੱਖਸ ਫ਼ਾਰ ਜਸਟਿਸ’ ਦੀ ਸਮੁੱਚੀ ਟੀਮ ਨੂੰ ਪੂਰੀ ਹੱਲਾਸ਼ੇਰੀ ਦੇਣ ਦੇ ਵਿਡੀਓ ਸੋਸ਼ਲ–ਮੀਡੀਆ ਉੱਤੇ ਵਾਇਰਲ ਹੋ ਰਹੇ ਹਨ ਤੇ ਨੌਜਵਾਨ ਉਸ ਨਾਲ ਜੁੜਨਾ ਚਾਹ ਰਹੇ ਹਨ।

 

 

‘ਸਿੱਖਸ ਫ਼ਾਰ ਜਸਟਿਸ’ ਦੇ ਅਧਿਕਾਰਤ ਚੈਨਲ ਉੱਤੇ ‘ਸਿੱਖਸ ਫ਼ਾਰ ਜਸਟਿਸ’ ਵੱਲੋਂ ਸ੍ਰੀ ਡੋਨਾਲਡ ਟਰੰਪ ਦੇ ਭਾਸ਼ਣ ਤੋਂ ਪਹਿਲਾਂ ਬਾਕਾਇਦਾ ਕੀਤੀ ਗਈ ਅਰਦਾਸ ਨੂੰ ਵੀ ਰਿਲੀਜ਼ ਕੀਤਾ ਗਿਆ ਹੈ।

 

 

ਇਹ ਅਰਦਾਸ ਬਾਬਾ ਜਗ ਸਿੰਘ ਵੱਲੋਂ ਕੀਤੀ ਗਈ; ਜਿੱਥੇ ਗੁਰਪਤਵੰਤ ਸਿੰਘ ਪਨੂੰ ਤੇ ਉਨ੍ਹਾਂ ਦੇ ਸਾਥੀ ਰਾਸ਼ਟਰਪਤੀ ਸ੍ਰੀ ਟਰੰਪ ਦੀ ਬੁਲੇਟ–ਪਰੂਫ਼ ਸਟੇਜ ਦੇ ਪਿਛਲੇ ਪਾਸੇ ਬੈਠੇ ਵਿਖਾਈ ਦੇ ਰਹੇ ਹਨ।

 

 

ਗੁਰਪਤਵੰਤ ਸਿੰਘ ਪਨੂੰ ਨੇ ਆਪਣਾ ਇੱਕ ਵਿਡੀਓ ਰਿਲੀਜ਼ ਕੀਤਾ ਤੇ ਉਸ ਵਿੱਚ ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਅਮਰੀਕਾ ’ਚ ਹਨ; ਜਿੱਥੇ ਮਨੁੱਖੀ ਅਧਿਕਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਹਰੇਕ ਨੂੰ ਬੋਲਣ ਦੀ ਆਜ਼ਾਦੀ ਹੈ। ‘ਕੈਪਟਨ ਤੇ ਮੋਦੀ ਸਰਕਾਰ ਕੈਨੇਡਾ ਤੋਂ ਹਰਦੀਪ, ਇੰਗਲੈਂਡ ਤੋਂ ਪਰਮਜੀਤ ਸਿੰਘ ਪੰਮਾ ਨੂੰ ਹਵਾਲਗੀ ਸੰਧੀ ਰਾਹੀਂ ਭਾਰਤ ਲਿਜਾਣ ਦੇ ਜਤਨਾਂ ਉੱਤੇ ਮੂੰਹ ਦੀ ਖਾ ਚੁੱਕੀ ਹੈ। ਮੇਰੇ ਲਈ ਵੀ ਦੋਵੇਂ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਹਨ ਪਰ ਸਫ਼ਲ ਨਹੀਂ ਹੋਣਗੀਆਂ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurpatwant Singh Pannu is VVIP in US