ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਮਿੰਘਮ ਯੂਨੀਵਰਸਿਟੀ ’ਚ ‘ਗੁਰੂ ਨਾਨਕ ਚੇਅਰ’ ਕਾਇਮ

​​​​​​​ਭਾਰਤ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ (ਸੱਜੇ) ਯੂਨੀਵਰਸਿਟੀ ਆੱਫ਼ ਬਰਮਿੰਘਮ ਦੇ ਚਾਂਸਲਰ ਕਰਨ ਬਿੱਲੀਮੋਰੀਆ ਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਵੱਲੋਂ ਯੂਨੀਵਰਸਿਟੀ ਆੱਫ਼ ਬਰਮਿੰਘਮ ’ਚ ਗੁਰੂ ਨਾਨਕ ਚੇਅਰ ਕਾਇਮ ਕੀਤੀ ਜਾ ਰਹੀ ਹੈ। ਇਹ ਐਲਾਨ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਬਾਰੇ ਮਾਮਲਿਆਂ ਦੇ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨੇ ਯੂਨੀਵਰਸਿਟੀ ਦੇ ਇੰਡੀਆ ਇੰਸਟੀਚਿਊਟ ’ਚ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ।

 

 

ਸ੍ਰੀ ਪੁਰੀ ਨੇ ਕਿਹਾ ਕਿ ਦੇਸ਼ ਨੂੰ ਅੱਜ ਜਿਹੜੀਆਂ ਚੁਣੌਤੀਆਂ ਨਾਲ ਦੋ–ਚਾਰ ਹੋਣਾ ਪੈ ਰਿਹਾ ਹੈ, ਗੁਰੂ ਨਾਨਕ ਦੇਵ ਜੀ ਉਨ੍ਹਾਂ ਚੁਣੌਤੀਆਂ ਤੋਂ 15–16ਵੀਂ ਸਦੀ ਵਿੱਚ ਹੀ ਵਾਕਫ਼ ਸਨ। ਉਨ੍ਹਾਂ ਕਿਹਾ ਕਿ ਔਰਤਾਂ ਦੇ ਸਸ਼ੱਕਤੀਕਰਨ ਦੇ ਉਹ ਹੱਕ ਵਿੱਚ ਸਨ, ਵਾਤਾਵਰਣ ਦੀ ਸੁਰੱਖਿਆ ਉਹ ਚਾਹੁੰਦੇ ਸਨ, ਕੱਟੜਵਾਦ ਉੱਤੇ ਵੀ ਉਹ ਰੋਕ ਚਾਹੁੰਦੇ ਸਨ ਤੇ ਇਨ੍ਹਾਂ ਹੀ ਚੁਣੌਤੀਆਂ ਦਾ ਸਾਹਮਣਾ ਅਜੋਕਾ ਮਨੁੱਖ ਕਰ ਰਿਹਾ ਹੈ।

 

 

ਸ੍ਰੀ ਪੁਰੀ ਨੇ ਕਿਹਾ ਕਿ ਗੁਰੂ ਸਾਹਿਬ ਦਾ ਸੁਨੇਹਾ ਇਸ ਅਹਿਮ ਯੂਨੀਵਰਸਿਟੀ ਵਿੱਚ ਮਹੱਤਵਪੂਰਨ ਚੇਅਰ ਦੀ ਸਥਾਪਨਾ ਨਾਲ ਹੋਰ ਵੀ ਮਜ਼ਬੂਤੀ ਨਾਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੋਜੀ ਵਿਦਵਾਨ ਇਸ ਮਾਮਲੇ ’ਚ ਨਵੀਂਆਂ ਖੋਜਾਂ ਕਰ ਸਕਣਗੇ।

 

 

ਸ੍ਰੀ ਪੁਰੀ ਨੇ ਕਿਹਾ ਕਿ ਭਾਰਤ ਸਰਕਾਰ ਇਸ ਪਾਸੇ ਲਗਾਤਾਰ ਧਿਆਨ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਤੌਰ ਉੱਤੇ ਜਦੋਂ ਇਹੋ ਜਿਹੇ ਈਵੈਂਟ ਹੁੰਦੇ ਹਨ, ਉਦੋਂ ਹੀ ਇਸ ਪਾਸੇ ਧਿਆਨ ਦਿੱਤਾ ਜਾਂਦਾ ਹੈ ਪਰ ਭਾਰਤ ਸਰਕਾਰ ਸਦਾ ਹੀ ਗੁਰੂ ਸਾਹਿਬ ਦੇ ਨਾਂਅ ’ਤੇ ਸਥਾਪਤ ਚੇਅਰ ਦੀ ਮਦਦ ਕਰਦੀ ਰਹੇਗੀ। ਪਹਿਲਾਂ ਇਹ ਆਰਕਿਕ ਮਦਦ ਪੰਜ ਸਾਲਾਂ ਲਈ ਹੈ ਪਰ ਬਾਅਦ ’ਚ ਇਸ ਦੀ ਮਿਆਦ ਅੱਗੇ ਵਧਾਈ ਜਾਂਦੀ ਰਹੇਗੀ।

 

 

ਸ੍ਰੀ ਗੁਰਦੀਪ ਸਿੰਘ ਪੁਰੀ ਇੰਡੀਆ ਇੰਸਟੀਚਿਊਟ ’ਚ ਦੂਜਾ ਸਾਲਾਨਾ ਭਾਸ਼ਣ ਦੇ ਰਹੇ ਸਨ। ਪਹਿਲਾ ਭਾਸ਼ਣ ਅਕਤੂਬਰ 2018 ਦੌਰਾਨ ਸ੍ਰੀ ਐੱਸ. ਜੈਸ਼ੰਕਰ ਨੇ ਦਿੱਤਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Guru Nanak Chair established in Birmingham University