ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਨੇਵੀ ਰਿਸ਼ਵਤ ਕਾਂਡ `ਚ ਗੁਰਸ਼ਰਨ ਕੌਰ ਨੂੰ ਹੋ ਸਕਦੀ ਹੈ 3 ਸਾਲ ਕੈਦ

ਗੁਰਸ਼ਰਨ ਕੌਰ ਸ਼ੈਰੋਨ ਰਿੱਚਲ

ਅਮਰੀਕੀ ਸਮੁੰਦਰੀ ਫ਼ੌਜ (ਨੇਵੀ) ਦੇ ਹੁਣ ਤੱਕ ਦੇ ਸਭ ਤੋਂ ਵੱਡੇ ਰਿਸ਼ਵਤ ਕਾਂਡ ਸਿੰਗਾਪੁਰ `ਚ ਰਹਿਣ ਵਾਲੀ ਭਾਰਤੀ ਮੂਲ ਦੀ ਗੁਰਸ਼ਰਨ ਕੌਰ ਸ਼ੈਰੋਨ ਰਿੱਚਲ (57) ਨੂੰ ਤਿੰਨ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।

ਗੁਰਸ਼ਰਨ ਕੌਰ ਅਮਰੀਕੀ ਸਮੁੰਦਰੀ ਫ਼ੌਜ ਲਈ ਪ੍ਰਮੁੱਖ ਕੰਟਰੈਕਟ ਮਾਹਿਰ ਰਹੇ ਹਨ। ਉਹ ਕਥਿਤ ਤੌਰ `ਤੇ ਸਾਢੇ ਤਿੰਨ ਕਰੋੜ ਅਮਰੀਕੀ ਡਾਲਰ ਦੇ ‘ਫ਼ੈਟ ਲਿਓਨਾਰਡ` ਘੁਟਾਲੇ ਵਿੱਚ ਸ਼ਾਮਲ ਰਹੇ ਹਨ, ਜਿਸ ਕਾਰਨ ਅਮਰੀਕੀ ਸਮੁੰਦਰੀ ਫ਼ੌਜ ਦੇ ਅਨੇਕਾਂ ਸੀਨੀਅਰ ਅਧਿਕਾਰੀ ਗ੍ਰਿਫ਼ਤਾਰ ਹੋਏ ਤੇ ਅਦਾਲਤ ਵੱਲੋਂ ਦੋਸ਼ੀ ਵੀ ਠਹਿਰਾਏ ਗਏ।

ਗੁਰਸ਼ਰਨ ਕੌਰ ਸਿੰਗਾਪੁਰ `ਚ ਅਮਰੀਕੀ ਸਮੁੰਦਰੀ ਫ਼ੌਜ ਦੇ ‘ਸਪਲਾਈ ਸਿਸਟਮਜ਼ ਕਮਾਂਡ ਫ਼ਲੀਟ ਲੌਜਿਸਟਿਕਸ ਸੈਂਟਰ` ਵਿੱਚ ਰਹੇ ਹਨ। ਅਦਾਲਤੀ ਸੁਣਵਾਈ ਦੌਰਾਨ ਕੱਲ੍ਹ ਦੱਸਿਆ ਗਿਆ ਕਿ ਉਨ੍ਹਾਂ ਨੂੰ ਸਿੰਗਾਪੁਰ ਦੇ ਗਲੇਨ ਮੇਰੀਨ ਗਰੁੱਪ ਦੀ ਸਹਾਇਕ ਕੰਪਨੀ ਗਲੇਨ ਡਿਫ਼ੈਂਸ ਮੇਰੀਨ ਏਸ਼ੀਆ ਦੇ ਮਲੇਸ਼ੀਆ ਮੁੱਖ ਕਾਰਜਕਾਰੀ ਅਧਿਕਾਰੀ ਲਿਓਨਾਰਡ ਗਲੇਨ ਫ਼੍ਰਾਂਸਿਸ ਨੇ 1.30 ਲੱਖ ਸਿੰਗਾਪੁਰੀ ਡਾਲਰ ਤੋਂ ਵੱਧ ਦੀ ਰਕਮ ਰਿਸ਼ਵਤ ਵਜੋਂ ਦਿੱਤੀ ਸੀ। ਇਹ ਗਰੁੱਪ ਏਸ਼ੀਆ ਦੇ ਇੱਕ ਦਰਜਨ ਦੇਸ਼ਾਂ ਵਿੱਚ ਅਮਰੀਕੀ ਸਮੁੰਦਰੀ ਜਹਾਜ਼ਾਂ ਲਈ ਵਸਤਾਂ ਤੇ ਹੋਰ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ।

ਫ਼੍ਰਾਂਸਿਸ, ਜਿਨ੍ਹਾਂ ਨੂੰ ਅਮਰੀਕੀ ਨੇਵੀ ਦੇ ਬਹੁਤੇ ਅਧਿਕਾਰੀ ‘ਫ਼ੈਟ ਲਿਓਨਾਰਡ` ਵੀ ਆਖਦੇ ਹਨ, ਨੇ ਸਾਲ 2006 ਤੋਂ ਲੈ ਕੇ 2011 ਤੱਕ ਦੌਰਾਨ ਗੁਰਸ਼ਰਨ ਕੌਰ ਨੂੰ ਕਥਿਤ ਤੌਰ `ਤੇ ਰਿਸ਼ਵਤਾਂ ਦਿੱਤੀਆ ਸਨ। ਗੁਰਸ਼ਰਨ ਕੌਰ ਕਥਿਤ ਤੌਰ `ਤੇ ਅਮਰੀਕੀ ਨੇਵੀ ਬਾਰੇ ਗੁਪਤ ਜਾਣਕਾਰੀ ਉਸ ਨੂੰ ਦਿੰਦੇ ਸਨ। ਉਹ ਉਸ ਨੂੰ ਮੋਟੀ ਖ਼ਰੀਦ ਨਾਲ ਸਬੰਧਤ ਸਾਰੇ ਅੰਕੜੇ ਤੇ ਹੋਰ ਫ਼ਰਮਾਂ ਦੀਆਂ ਬੋਲੀਆਂ ਬਾਰੇ ਸਾਰੀ ਗੁਪਤ ਜਾਣਕਾਰੀ ਫ਼ਾਸਿਸ ਨੂੰ ਦਿੰਦੇ ਸਨ। ਇੰਝ ਉਸ ਨੂੰ ਅਮਰੀਕੀ ਨੇਵੀ ਲਈ ਪ੍ਰਤੀਯੋਗੀ ਬੋਲੀਆਂ ਲਾਉਣ ਅਤੇ ਉਸ ਦੇ ਮੋਟੇ ਠੇਕੇ ਲੈਣ ਵਿੱਚ ਸਫ਼ਲਤਾ ਮਿਲ ਜਾਂਦੀ ਸੀ।

ਉੱਪ ਸਰਕਾਰੀ ਵਕੀਲ ਜਿਆਂਗ ਕੀ-ਯਿਊ ਨੇ ਅਦਾਲਤ ਨੂੰ ਦੱਸਿਆ ਕਿ ਗੁਰਸ਼ਰਨ ਕੌਰ ਵੱਲੋਂ ਅਮਰੀਕੀ ਸਮੁੰਦਰੀ ਫ਼ੌਜ ਦੇ 16 ਕੰਟਰੈਕਟਾਂ ਬਾਰੇ ਜਾਣਕਾਰੀ ਕਥਿਤ ਤੌਰ `ਤੇ ਲੀਕ ਕੀਤੀ ਸੀ। ਜੀਡੀਐੱਮਏ ਨੇ ਉਨ੍ਹਾਂ ਵਿੱਚੋਂ 14 ਲਈ ਬੋਲੀਆਂ ਦਿੱਤੀਆਂ ਸਲ ਤੇ ਵੁਸ ਨੂੰ 4.80 ਕਰੋੜ ਅਮਰੀਕੀ ਡਾਲਰ ਮੁੱਲ ਦੇ 11 ਠੇਕੇ ਮਿਲੇ ਸਨ।

ਸਰਕਾਰੀ ਧਿਰ ਨੇ ਅਦਾਲਤ ਨੂੰ ਇਹ ਸਾਰਾੀ ਜਾਣਕਾਰੀ ਦਿੰਦਿਆਂ ਗੁਰਸ਼ਰਨ ਕੌਰ ਨੂੰ ਘੱਟੋ-ਘੱਟ ਤਿੰਨ ਵਰ੍ਹੇ ਸੱਤ ਮਹੀਨੇ ਕੈਦ ਦੀ ਸਜ਼ਾ ਦੇਣ ਦੀ ਸਿਫ਼ਾਰਸ਼ ਕੀਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gurusharan Kaur may be prisoned for 3 years