ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

26/11 ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਾਈਦ ਲਾਹੌਰ ਤੋਂ ਗ੍ਰਿਫਤਾਰ

26/11 ਹਮਲੇ ਦਾ ਸਰਗਨਾ ਹਾਫਿਜ਼ ਸਾਈਦ ਲਾਹੌਰ ਤੋਂ ਗ੍ਰਿਫਤਾਰ26/11 ਹਮਲੇ ਦਾ ਸਰਗਨਾ ਹਾਫਿਜ਼ ਸਾਈਦ ਲਾਹੌਰ ਤੋਂ ਗ੍ਰਿਫਤਾਰ

ਮੁੰਬਈ ਹਮਲੇ ਦਾ ਸਰਗਨਾ ਅਤੇ ਜੇਯੂਡੀ ਪ੍ਰਮੁੱਖ ਹਾਫਿਜ਼ ਸਾਈਦ ਨੂੰ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਈਦ ਅਤੇ ਉਸਦੇ ਤਿੰਨ ਸਹਿਯੋਗੀਆਂ ਨੂੰ ਪਾਕਿਸਤਾਨ ਵਿਚ ਅੱਤਵਾਦ ਵਿਰੋਧੀ ਅਦਾਲਤ ਨੇ ਹਾਲ ਹੀ ਵਿਚ ਆਪਣੇ ਮਦਰਸੇ ਲਈ ਜ਼ਮੀਨ ਦੇ ਨਜਾਇਜ਼ ਵਰਤੋਂ ਨਾਲ ਜੁੜੇ ਮਾਮਲੇ ਵਿਚ ਤਿੰਨ ਅਗਸਤ ਤੱਕ ਅਗਾਉਂ ਜਮਾਨਤ ਦਿੱਤੀ ਸੀ। ਲਾਹੌਰ ਵਿਚ ਅੱਤਵਾਦ ਵਿਰੋਧੀ ਅਦਾਲਤ (ਏਟੀਸੀ), ਨੇ ਸਾਈਦ ਅਤੇ ਉਸਦੇ ਸਹਿਯੋਗੀਆਂ, ਹਾਫਿਜ਼ ਮਸੂਦ, ਅਮੀਰ ਹਮਜਾ ਅਤੇ ਮਲਿਕ ਜਫਰ ਨੂੰ 50–50 ਹਜ਼ਾਰ ਰੁਪਏ ਦੇ ਮੁਚੱਲਕੇ ਉਤੇ ਤਿੰਨ ਅਗਸਤ ਤੱਕ ਜਮਾਨਤ ਦਿੱਤੀ ਸੀ।

 

ਇਸ ਤੋਂ ਪਹਿਲਾਂ ‘ਡੌਨ’ ਅਖਬਾਰ ਨੇ ਖਬਰ ਦਿੱਤੀ ਸੀ ਕਿ ਏਟੀਸੀ ਨੇ ਜੇਯੂਡੀ ਆਗੂਆਂ ਨੁੰ 31 ਅਗਸਤ ਤੱਕ ਅੰਤਰਿਮ ਜਮਾਨਦ ਦਿੱਤੀ ਹੈ। ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਨੇ ਲਾਹੌਰ ਵਿਚ ਨਜਾਇਜ਼ ਤਰੀਕੇ ਨਾਲ ਇਕ ਜ਼ਮੀਨ ਹੜਪਣ ਅਤੇ ਉਸ ਉਤੇ ਮਦਰਸਾ ਬਣਾਉਣ ਲਈ ਸਾਈਦ ਅਤੇ ਹੋਰ ਖਿਲਾਫ ਐਫਆਈਆਰ ਦਰਜ ਕੀਤੀ ਸੀ। ਜੱਜ ਵਾਰੀਚ ਨੇ ਪੰਜਾਬ ਪੁਲਿਸ ਦੇ ਸੀਟੀਡੀ ਨੂੰ ਸਈਦ ਅਤੇ ਉਸਦੇ ਤਿੰਨ ਸਹਿਯੋਗੀਆਂ ਨੂੰ ਤਿੰਨ ਅਗਸਤ ਤੱਕ ਮਾਮਲੇ ਵਿਚ ਗ੍ਰਿਫਤਾਰ ਕਰਨ ਉਤੇ ਰੋਕ ਲਗਾ ਦਿੱਤੀ।

 

ਸਾਈਦ ਦੇ ਅਗਵਾਈ ਵਾਲੇ ਜੇਯੂਡੀ ਨੂੰ 2008 ਮੁੰਬਈ ਹਮਲੇ ਲਈ ਜ਼ਿੰਮੇਵਾਰ ਲਸ਼ਕਰੇ ਤੋਇਬਾ ਦਾ ਮੁਖੌਟਾ ਸੰਗਠਨ ਮੰਨਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hafiz Saeed Arrested from pakistan 26 11 mastermind sent to judicial custody